ਲਵਪ੍ਰੀਤ ਸਿੰਘ: ਰਾਸ਼ਟਰ ਮੰਡਲ ਖੇਡਾਂ ਵਿਚ ਅੰਮ੍ਰਿਤਸਰ ਦੇ ਮੈਡਲ ਜੇਤੂ ਮੁੰਡੇ ਦੀ ਪੀਐੱਮ ਮੋਦੀ ਵੀ ਤਾਰੀਫ਼ ਕਰ ਰਹੇ
ਖੁਸ਼ੀ ਨਾਲ ਚਹਿਕਦੇ ਚਿਹਰੇ ਅਤੇ ਢੋਲ ਦੀ ਥਾਪ 'ਤੇ ਭੰਗੜਾ ਪੈ ਰਿਹਾ ਸੀ ਵੇਟਲਿਫਟਰ ਲਵਪ੍ਰੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਪਿੰਡ ਬਾਲ ਸਿਕੰਦਰ ਵਿੱਚ।
24 ਸਾਲ ਦੇ ਲਵਪ੍ਰੀਤ ਨੇ 109 ਕਿੱਲੋਗ੍ਰਾਮ ਭਾਰ ਵਰਗ ਵਿੱਚ ਬਰਮਿੰਘਮ ਵਿੱਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਹੈ।
ਸਧਾਰਨ ਪਰਿਵਾਰ ਤੋਂ ਆਉਣ ਵਾਲੇ ਲਵਪ੍ਰੀਤ ਨੇ ਪਿੰਡ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ