ਹਰਜਿੰਦਰ ਕੌਰ: ਫੀਸ ਦੇ ਵੀ ਪੈਸੇ ਨਹੀਂ ਸਨ, ਮੈਡਲ ਜਿੱਤੀ ਤਾਂ ਮਾਪੇ ਭਾਵੁਕ ਹੋਏ
ਹਰਜਿੰਦਰ ਕੌਰ ਦੇ ਕਾਮਨਵੈਲਥ ਖੇਡਾਂ ਵਿਚ ਵੇਟ ਲਿਫਟਿੰਗ ਦੇ 71 ਕਿੱਲੋਗ੍ਰਾਮ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਪਟਿਆਲਾ ਜ਼ਿਲ੍ਹੇ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਦੇ ਘਰ ਭੰਗੜੇ ਪਾਏ ਜਾ ਰਹੇ ਹਨ, ਲੱਡੂ ਵੰਡੇ ਜਾ ਰਹੇ ਹਨ। ਹਰਜਿੰਦਰ ਕੌਰ ਦੀ ਜਿੱਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਣੇ ਪਿੰਡ ਵਾਸੀ ਵੀ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਹਨ।
ਪੰਜਾਬ ਸਰਕਾਰ ਨੇ ਹਰਜਿੰਦਰ ਕੌਰ ਨੂੰ ਖੇਡ ਵਿਭਾਗ ਨੀਤੀ ਤਹਿਤ 40 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਧੀ ਦੀ ਪ੍ਰਾਪਤੀ ਉੱਤੇ ਮਾਣ ਕਰਦਿਆਂ ਹਰਜਿੰਦਰ ਕੌਰ ਦੇ ਮਾਪਿਆਂ ਨੇ ਖ਼ੁਸ਼ੀ ਦਾ ਇਜ਼ਹਾਰ ਇਸ ਤਰ੍ਹਾਂ ਕੀਤਾ। ਉਨ੍ਹਾਂ ਇਹ ਵੀ ਦੱਸਿ ਆਕਿ ਕਿਸ ਤਰ੍ਹਾਂ ਤੰਗੀ ਦੇ ਬਾਵਜੂਦ ਹਰਜਿੰਦਰ ਨੂੰ ਖੇਡਾਂ ਵਿੱਚ ਪਾਇਆ।
ਹਰਜਿੰਦਰ ਦੇ ਸਕੂਲ ਅਧਿਆਪਕ ਹਰਦੀਪ ਅਤੇ ਕੋਚ ਪਰਮਜੀਤ ਹਰਜਿੰਦਰ ਕੌਰ ਦੀ ਮਿਹਨਤ ਪਿੱਛੇ ਉਸ ਦੀ ਮਿਹਨਤ ਦੀ ਗਵਾਹੀ ਭਰਦੇ ਹਨ ਅਤੇ ਦੱਸਦੇ ਹਨ ਕਿ ਉਨ੍ਹਾਂ ਲਈ ਵੀ ਮਾਣ ਦੀ ਗੱਲ ਹੈ।
(ਰਿਪੋਰਟ – ਗੁਰਮਿੰਦਰ ਗਰੇਵਾਲ, ਐਡਿਟ – ਰਾਜਨ ਪਪਨੇਜਾ)