ਮੰਕੀਪੌਕਸ ਵਾਇਰਸ ਕਿਵੇਂ ਫ਼ੈਲਦਾ ਹੈ, ਲੱਛਣਾਂ ਤੇ ਇਲਾਜ ਬਾਰੇ ਵੀ ਜਾਣੋ
ਕੋਰੋਨਾਵਾਇਰਸ ਖ਼ਤਮ ਨਹੀਂ ਹੋਇਆ ਪਰ ਇਸੇ ਵਿਚਾਲੇ ਇੱਕ ਹੋਰ ਵਾਇਰਸ ਮੰਕੀਪੌਕਸ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ।
ਇਹ ਵਾਇਰਸ ਹੁਣ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਕਈ ਯੂਰਪੀ ਮੁਲਕਾਂ ਵਿੱਚ ਆਪਣੇ ਪੈਰ ਪਸਾਰਨ ਤੋਂ ਬਾਅਦ ਭਾਰਤ ਵਿੱਚ ਵੀ ਦਸਤਕ ਦੇ ਚੁੱਕਿਆ ਹੈ, ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਗੋਲਬਲ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ।
ਕਹਿੰਦੇ ਨੇ ਇਸ ਦੇ ਇਲਾਜ ਦੀ ਲੋੜ ਸ਼ਾਇਦ ਨਾ ਪਵੇ ਜੇ ਇਸ ਦੇ ਬਚਾਅ ਉੱਤੇ ਪਹਿਲਾਂ ਹੀ ਗੌਰ ਕਰ ਲਈਏ, ਆਓ ਜਾਣੀਏ ਕਿ ਆਖ਼ਰ ਇਹ ਵਾਇਰਸ ਫੈਲਦਾ ਕਿਵੇਂ ਹੈ, ਇਸ ਦੇ ਲੱਛਣ ਕੀ ਹਨ ਅਤੇ ਇਲਾਜ ਕੀ ਹੈ।
(ਵੀਡੀਓ – ਸੁਨੀਲ ਕਟਾਰੀਆ, ਸ਼ੂਟ ਤੇ ਐਡਿਟ – ਪਰਵਾਜ਼ ਲੋਨ)