ਭਗਵੰਤ ਮਾਨ ਭਾਰਤੀ ਫੌਜ ਦੇ ਮ੍ਰਿਤਕ ਜਵਾਨ ਕੁਲਦੀਪ ਸਿੰਘ ਦੇ ਘਰ ਪਹੁੰਚੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਫੌਜ ਦੇ ਮ੍ਰਿਤਕ ਜਵਾਨ ਕੁਲਦੀਪ ਸਿੰਘ ਦੇ ਘਰ ਪਹੁੰਚੇ। ਕੁਲਦੀਪ ਸਿੰਘ ਦੀ 10 ਜੁਲਾਈ ਨੂੰ ਲੱਦਾਖ਼ ਵਿੱਚ ਡਿਊਟੀ ਦੌਰਾਨ ਤਬੀਅਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ ਸੀ।
ਕੁਲਦੀਪ ਸਿੰਘ ਫਿਰੋਜ਼ਪੁਰ ਦੇ ਲੋਹਕੇ ਪਿੰਡ ਦੇ ਰਹਿਣ ਵਾਲੇ ਸਨ, ਸੀਐੱਮ ਮਾਨ ਨੇ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਸਹਾਇਤਾ ਰਕਮ ਦੇਣ ਪਹੁੰਚੇ ਸਨ। ਕੁਲਦੀਪ ਸਿੰਘ ਦੇ ਭੋਗ ਮੌਕੇ ਸੀਐੱਮ ਨਹੀਂ ਪਹੁੰਚ ਸਕੇ ਸਨ ਇਸ ਲਈ ਅੱਜ ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ।
ਰਿਪੋਰਟ- ਸੁਰਿੰਦਰ ਮਾਨ, ਐਡਿਟ-ਦੇਵੇਸ਼ ਸਿੰਘ