ਗਰਮੀ ਨੇ ਲੂਹ ਸੁੱਟਿਆ ਯੂਰਪ, ਹਵਾਈ ਸਫਰ, ਰੇਲਵੇ ਤੇ ਬੱਚਿਆਂ ਦੀ ਪੜ੍ਹਾਈ ਉੱਤੇ ਅਸਰ

ਜ਼ਿਆਦਾਤਰ ਯੂਰਪ ਇਸ ਵੇਲੇ ਗਰਮੀ ਦੀ ਲਹਿਰ ਵਿੱਚ ਤਪ ਰਿਹਾ ਹੈ ਤੇ ਵਿਗਿਆਨੀ ਇਸ ਨੂੰ ਮੌਸਮੀ ਤਬਦੀਲੀ ਨਾਲ ਜੋੜ ਰਹੇ ਹਨ।

ਇਸ ਨੇ ਪੁਰਤਗਾਲ, ਸਪੇਨ ਅਤੇ ਫਰਾਂਸ ਦੇ ਬੇਹੱਦ ਸੋਕੇ ਵਾਲੇ ਪਿੰਡਾਂ ਵਿੱਚ ਲੱਗੀਆਂ ਜੰਗਲੀ ਅੱਗਾਂ ਦੇ ਕਾਰਨ ਕੁਝ ਖੇਤਰਾਂ ਵਿੱਚ ਤਾਪਮਾਨ ਨੂੰ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚਾ ਦਿੱਤਾ ਹੈ।

ਪੱਛਮ ਅਤੇ ਦੱਖਣ ਵਿੱਚ ਜੰਗਲ ਦੀ ਅੱਗ ਤੇਜ਼ ਹੋਣ ਕਾਰਨ ਸੈਲਾਨੀਆਂ ਦੇ ਆਉਣ ਵਾਲੇ ਤਟੀ ਖੇਤਰਾਂ 'ਤੇ ਤਾਪਮਾਨ ਵਧ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)