ਹਰਿਆਣਾ ਵਿੱਚ ਮਾਈਨਿੰਗ ਰੋਕਣ ਗਏ ਡੀਐੱਸਪੀ ਨੂੰ ਕਥਿਤ ਤੌਰ 'ਤੇ ਦਰੜਿਆ

ਵੀਡੀਓ ਕੈਪਸ਼ਨ, ਹਰਿਆਣਾ ਵਿੱਚ ਮਾਈਨਿੰਗ ਰੋਕਣ ਗਏ ਡੀਐੱਸਪੀ ਨੂੰ ਕਥਿਤ ਤੌਰ 'ਤੇ ਦਰੜਿਆ

ਹਰਿਆਣਾ ਦੇ ਮੇਵਾਤ ਨਜ਼ਦੀਕ ਤਾਵੜੂ ਦੇ ਡੀਐਸਪੀ ਸੁਰਿੰਦਰ ਸਿੰਘ ਦੀ ਮੰਗਲਵਾਰ ਨੂੰ ਹੱਤਿਆ ਹੋਈ ਹੈ। ਰੋਹਤਕ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਗੁਰੂਗ੍ਰਾਮ ਦੇ ਨਜ਼ਦੀਕ ਨੂਹ ਦੇ ਤਾਵੜੂ ਥਾਣੇ ਦੇ ਪੰਚਗਾਓਂ ਪਿੰਡ ਦੀ ਹੈ।

ਡੀਐੱਸਪੀ ਸੁਰਿੰਦਰ ਸਿੰਘ ਨੂੰ ਅਰਾਵਲੀ ਪਹਾੜੀ ਤੇ ਗੈਰਕਾਨੂੰਨੀ ਖਰੜ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਦੋ ਪੁਲਿਸ ਕਰਮੀ ਇੱਕ ਡਰਾਈਵਰ ਅਤੇ ਇੱਕ ਗੰਨਮੈਨ ਨਾਲ ਮੌਕੇ 'ਤੇ ਪਹੁੰਚੇ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਜਦੋਂ ਉਨ੍ਹਾਂ ਨੇ ਇੱਕ ਡੰਪਰ ਨੂੰ ਰੁਕਣ ਲਈ ਆਖਿਆ ਅਤੇ ਕਾਗਜ਼ ਮੰਗੇ ਤਾਂ ਡਰਾਈਵਰ ਨੇ ਡੰਪਰ ਦੀ ਸਪੀਡ ਵਧਾ ਦਿੱਤੀ ਅਤੇ ਇਨ੍ਹਾਂ ਉੱਤੇ ਡੰਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਬਚਾਅ ਲਈ ਸੁਰਿੰਦਰ ਸਿੰਘ ਦੇ ਡਰਾਈਵਰ ਅਤੇ ਗੰਨਮੈਨ ਨੇ ਕੋਸ਼ਿਸ਼ ਕੀਤੀ ਪਰ ਗੱਡੀ ਸੁਰਿੰਦਰ ਸਿੰਘ ਪਛੜਨ ਤੋਂ ਬਾਅਦ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।

ਵੀਡੀਓ- ਏਐੱਨਆਈ, ਬੀਬੀਸੀ ਸਹਿਯੋਗੀ ਕਮਲ ਸੈਣੀ ਅਤੇ ਬੀਬੀਸੀ ਸਹਿਯੋਗੀ ਸਤ ਸਿੰਘ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)