ਪੰਜਾਬ ਦਾ ਸਕੂਲ, ਜਿੱਥੇ ਇੱਕ ਹੀ ਅਧਿਆਪਕ ਹੈ ਤੇ ਇੱਕੋ ਵਿਦਿਆਰਥੀ

ਵੀਡੀਓ ਕੈਪਸ਼ਨ, ਪੰਜਾਬ ਦਾ ਸਕੂਲ, ਜਿੱਥੇ ਇੱਕ ਹੀ ਅਧਿਆਪਕ ਹੈ ਤੇ ਇੱਕੋ ਵਿਦਿਆਰਥੀ

ਬਲਾਚੌਰ ਦੇ ਪਿੰਡ ਧੈਂਗੜ੍ਹਪੁਰ ਦਾ ਇਹ ਸਰਕਾਰੀ ਮਿਡਲ ਸਕੂਲ ਸਰਕਾਰ ਦੇ ਸੁਧਾਰਾਂ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਸਕੂਲ ਵਿੱਚ ਇੱਕ ਅਧਿਆਪਕ ਹੈ ਅਤੇ ਇੱਕ ਹੀ ਵਿਦਿਆਰਥੀ ਹੈ।

ਸਕੂਲ ਦੀ ਇਹ ਹਾਲਤ ਇੱਕ ਦਿਨ ਵਿੱਚ ਨਹੀਂ ਹੋਈ ਸਗੋਂ ਪਿਛਲੇ 6 ਸਾਲਾਂ ਤੋਂ ਅਧਿਆਪਕਾਂ ਦੀ ਗਿਣਤੀ ਘੱਟਣ ਨਾਲ ਵਿਦਿਆਰਥੀਆਂ ਦੀ ਸੰਖਿਆ ਵੀ ਘੱਟਦੀ ਗਈ। ਸਕੂਲ ਵਿੱਚ ਤੈਨਾਤ ਇੱਕੋ ਇੱਕ ਅਧਿਆਪਕ ਅੱਠਵੀ ਜਮਾਤ ਦੇ ਵਿਦਿਆਰਥੀ ਨੂੰ ਇਕੱਲੇ ਹੀ ਸਾਰੇ ਹੀ ਵਿਸ਼ੇ ਪੜਾਉਂਦੇ ਹਨ। ਦੇਖੋ ਬੀਬੀਸੀ ਦੀ ਖਾਸ ਰਿਪੋਰਟ।

ਰਿਪੋਰਟ- ਪ੍ਰਦੀਪ ਪੰਡਿਤ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)