ਕੈਨੇਡਾ ਵਿੱਚ ਗਾਂਧੀ ਦੇ ਬੁੱਤ 'ਤੇ ਖ਼ਾਲਿਸਤਾਨ ਅਤੇ ਭੱਦਾ ਸ਼ਬਦ ਲਿਖਿਆ ਗਿਆ
ਕੈਨੇਡਾ ਦੇ ਰਿਚਮੰਡ ਹਿਲ ਦੇ ਵਿਸ਼ਨੂੰ ਮੰਦਿਰ ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਬੁੱਤ 'ਤੇ ਖਾਲਿਸਤਾਨ ਸ਼ਬਦ ਅਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਤਰਾਜ਼ ਜਤਾਇਆ ਹੈ।