ਐੱਲਈਡੀ ਬਲਬਾਂ ਨਾਲ ਖੇਤੀ: ਇੱਕ ਕਿੱਲੇ ਤੋਂ 12-15 ਲੱਖ ਰੁਪਏ ਕਮਾ ਰਿਹਾ ਕਿਸਾਨ
ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ਦੇ ਇੱਕ ਖੇਤੀ ਉਦਯੋਗਪਤੀ ਰਮੇਸ਼ ਰੈੱਡੀ ਡਰੈਗਨ ਫਰੂਟ ਦੀ ਖੇਤੀ ਕਰਕੇ ਪ੍ਰਤੀ ਏਕੜ 12-15 ਲੱਖ ਰੁਪਏ ਸਾਲਾਨਾ ਮੁਨਾਫ਼ਾ ਕਮਾ ਰਹੇ ਹਨ। ਰਮੇਸ਼ ਰੈਡੀ ਫ਼ਲ ਦਾ ਸੀਜ਼ਨ ਨਾ ਹੋਣ ਦੇ ਬਾਵਜੂਦ ਉਹ ਐਲਈਡੀ ਲਾਈਟਾਂ ਦੀ ਮਦਦ ਨਾਲ ਇਸ ਦੀ ਕਾਸ਼ਤ ਕਰਦੇ ਹਨ।
ਰਮੇਸ਼ ਰੈਡੀ ਨੇ 2016 ਵਿੱਚ ਪਹਿਲੀ ਵਾਰ ਦੋ ਏਕੜ ਵਿੱਚ ਡਰੈਗਨ ਫਰੂਟ ਦੀ ਕਾਸ਼ਤ ਕੀਤੀ। ਉਨ੍ਹਾਂ ਨੇ ਉਸ ਵੇਲੇ 5 ਲੱਖ ਪ੍ਰਤੀ ਏਕੜ ਦਾ ਨਿਵੇਸ਼ ਕੀਤਾ ਸੀ। 2 ਏਕੜ ਤੋਂ ਸ਼ੁਰੂਆਤ ਕਰਨ ਵਾਲੇ ਰਮੇਸ਼ ਰੈਡੀ ਅੱਜ 7 ਏਕੜ ਵਿੱਚ 80 ਕਿਸਮਾਂ ਦੇ ਡਰੈਗਨ ਫਲਾਂ ਦੀ ਖੇਤੀ ਕਰ ਰਹੇ ਹਨ।
ਵੀਡੀਓ ਤੇ ਐਡਿੰਟਿੰਗ- ਸੰਗੀਤਮ ਪ੍ਰਭਾਕਰ
ਸ਼ੂਟ- ਸ਼ਿਵਾ ਵਾਲਾਬੋਜੂ ਅਤੇ ਸੰਦੀਪ ਸ਼ਾਬੋਲ