ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਦੇ ਘਰ ਦਾਖਲ ਹੋਏ ਲੋਕਾਂ ਨੂੰ ਜਦੋਂ ਮੌਜ ਲੱਗ ਗਈ

ਵੀਡੀਓ ਕੈਪਸ਼ਨ, ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਦੇ ਘਰ ਦਾਖਲ ਹੋਏ ਲੋਕਾਂ ਨੂੰ ਜਦੋਂ ਮੌਜ ਲੱਗ ਗਈ

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਰਿਹਾਇਸ਼ ਉੱਤੇ ਲੋਕ ਲਗਜ਼ਰੀ ਕਾਰ ਨਾਲ ਸੈਲਫ਼ੀਆਂ, ਆਲੀਸ਼ਾਨ ਜਿਮ ਵਿੱਚ ਕਸਰਤਾਂ ਤੇ ਆਰਾਮ ਨਾਲ ਬਗੀਚੇ ਵਿੱਚ ਪਰਿਵਾਰ ਨਾਲ ਖਾਣਾ ਖਾਂਦੇ ਨਜ਼ਰ ਆਏ।

ਇੱਥੇ ਸ਼ਨੀਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਵੜ ਗਏ ਅਤੇ ਉੱਥੋਂ ਦੀਆਂ ਸਹੂਲਤਾਂ ਦਾ ਇਸਤੇਮਾਲ ਕਰਦੇ ਨਜ਼ਰ ਆਏ।

ਇਹ ਮੁਜ਼ਾਹਰਾਕਾਰੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

ਭਾਵੇਂ ਸ਼੍ਰੀਲੰਕਾ ਦੀ ਪਾਰਲੀਆਮੈਂਟ ਗੇ ਸਪੀਕਰ ਮਹਿੰਦਾ ਯਾਪਾ ਨੂੰ ਹੁਣ ਅਸਥਾਈ ਤੌਰ ਤੇ ਰਾਸ਼ਟਰਪਤੀ ਬਣਾਉਣ ਦਾ ਐਲਾਨ ਹੋ ਗਿਆ ਹੈ ਅਤੇ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਮੁਲਕ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਰ ਇਸ ਦੇ ਬਾਵਜੂਦ ਅਜੇ ਵੀ ਇਸ ਵੀਡੀਓ ਦੇ ਬਣਨ ਤੱਕ ਕਈ ਲੋਕਾਂ ਦੇ ਰਾਸ਼ਟਰਪਤੀ ਸਰਕਾਰੀ ਰਿਹਾਇਸ਼ ਵਿੱਚ ਹੋਣ ਦੀਆਂ ਖਬਰਾਂ ਹਨ।

(ਐਡਿਟ – ਰੋਹਿਤ ਲੋਹੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)