ਪਾਣੀ ਹੇਠਾਂ ਚੱਲਦੇ ਡਰੋਨ ਤੋਂ ਹੁੰਦੀ ਨਸ਼ਾ ਤਸਕਰੀ ਬਾਰੇ ਇੰਝ ਹੋਇਆ ਖੁਲਾਸਾ
ਇਹ ਉਨ੍ਹਾਂ ਤਿੰਨ ਅੰਡਰਵਾਟਰ ਡਰੋਨ ਵਿੱਚੋਂ ਇੱਕ ਹੈ, ਜਿਸ ਨੂੰ ਸਪੇਨ ਪੁਲਿਸ ਨੇ ਜ਼ਬਤ ਕੀਤਾ ਹੈ
ਸਪੇਨ ਦੀ ਪੁਲਿਸ ਦਾ ਕਹਿਣਾ ਹੈ ਕਿ ਇਹ ਡਿਵਾਈਸ ਯਾਨਿ ਯੰਤਰ ਡਰੱਗ ਦੀ ਤਸਕਰੀ ਲਈ ਬਣਾਏ ਗਏ ਹਨ।
ਇਹ ਛਾਪੇਮਾਰੀ ਉਸ ਦੀ 14 ਮਹੀਨਿਆਂ ਦੀ ਜਾਂਚ ਦਾ ਹਿੱਸਾ ਸੀ, ਜਿਸ ਵਿੱਚ ਸਪੇਨ ਦੇ ਸ਼ਹਿਰ ਕਾਦਿਜ, ਮਲਾਗਾ ਅਤੇ ਬਾਰਸੀਲੋਨਾ ਵਿੱਚ ਅੱਠ ਗ੍ਰਿਫ਼ਤਾਰੀਆਂ ਹੋਈਆਂ।
ਪੁਲਿਸ ਮੁਤਾਬਕ ਇਹ ਗਿਰੋਹ ਅੰਡਰਵਾਟਰ ਅਤੇ ਹਵਾ ਵਿੱਚ ਉੱਡਣ ਵਾਲੇ ਡਿਵਾਈਸ ਬਣਾ ਰਿਹਾ ਸੀ ਅਤੇ ਪੂਰੇ ਯੂਰਪ ਦੇ ਡਰੱਗਸ ਤਸਕਰਾਂ ਨੂੰ ਇਸ ਤਰ੍ਹਾਂ ਦੇ ਡਿਵਾਈਸ ਸਪਲਾਈ ਕਰ ਰਿਹਾ ਸੀ।
ਪਾਣੀ ਹੇਠਾਂ ਚੱਲਣ ਵਾਲੇ ਅਜਿਹੇ ਡਿਵਾਈਸ 200 ਕਿਲੋ ਤੱਕ ਵਜ਼ਨ ਚੁੱਕ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਡਿਵਾਈਸ ਨਾਲ ਵੱਡ ਮਾਤਰਾ ਵਿੱਚ ਡਰੱਗਸ ਦੀ ਤਸਕਰੀ ਹੋ ਸਕਦੀ ਹੈ। ਇਨ੍ਹਾਂ ਨਾਲ ਸਟ੍ਰੇਟ ਆਫ ਜਿਬਰਾਲਟਾਹ ਦੇ ਪਾਰ ਡਰੱਗ ਦੀ ਤਸਕਰੀ ਹੋਣੀ ਸੀ।
ਇਹ ਮੋਰੱਕੋ ਅਤੇ ਸਪੇਨ ਨੂੰ ਵੱਖ ਕਰਦਾ ਹੈ।