ਵਿਦੇਸ਼ ਤੋਂ ਤੁਸੀਂ ਭਾਰਤ ਕਿੰਨੇ ਪੈਸੇ ਮੰਗਵਾ ਸਕਦੇ ਹੋ, ਨਵੇਂ ਨਿਯਮਾਂ ਵਿਚ ਹੋਇਆ ਬਦਲਾਅ
ਹੁਣ ਤੁਸੀਂ ਵਿਦੇਸ਼ ਤੋਂ 10 ਲੱਖ ਰੁਪਏ ਤੱਕ ਮੰਗਵਾ ਸਕਦੇ ਹੋ, ਜਿਸ ਦਾ ਤੁਹਾਨੂੰ ਸਰਕਾਰ ਨੂੰ ਹਿਸਾਬ ਨਹੀਂ ਦੇਣਾ ਪਵੇਗਾ। ਜੀ ਹਾਂ, ਜੇਕਰ ਤੁਸੀਂ ਭਾਰਤ ਵਿੱਚ ਰਹਿੰਦੇ ਹੋ ਅਤੇ ਵਿਦੇਸ਼ ਤੋਂ ਕਿਸੇ ਸਰੋਤ, ਦੋਸਤ ਜਾਂ ਰਿਸ਼ਤੇਦਾਰ ਰਾਹੀਂ ਤੁਹਾਡੇ ਕੋਲ ਪੈਸੇ ਆਉਂਦੇ ਹਨ ਜਾਂ ਮੰਗਵਾਉਣੇ ਹਨ ਤਾਂ ਇਹ ਵੀਡੀਓ ਤੁਹਾਡੇ ਕੰਮ ਦਾ ਹੈ।
ਭਾਰਤ ਸਰਕਾਰ ਵੱਲੋਂ ਵਿਦੇਸ਼ ਤੋਂ ਪ੍ਰਾਪਤ ਹੋਣ ਵਾਲੇ ਪੈਸਿਆਂ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਤੁਸੀਂ ਪਹਿਲਾਂ ਨਾਲੋਂ ਤੈਅ ਲਿਮਿਟ ਨਾਲੋਂ 10 ਗੁਣਾ ਜਿਆਦਾ ਪੈਸਾ ਮੰਗਵਾ ਸਕਦੇ ਹੋ।
ਕੀ ਹੈ ਇਹ ਨਵਾਂ ਨਿਯਮਾਂ, ਕਿਹੜੇ ਬਦਲਾਅ ਆਏ ਹਨ ਅਤੇ ਤੁਸੀਂ ਵਿਦੇਸ਼ ਤੋਂ ਪੈਸਾ ਹਾਸਿਲ ਕਰਨਾ ਹੈ ਤਾਂ ਕੀ ਹੈ ਪ੍ਰਕਿਰਿਆ ਆਓ ਜਾਣੀਏ ਇਸ ਵੀਡੀਓ ਰਾਹੀਂ।
ਰਿਪੋਰਟ ਅਤੇ ਪ੍ਰੌਡਿਊਸਰ- ਦਲੀਪ ਸਿੰਘ, ਸ਼ੂਟ ਅਤੇ ਐਡਿਟ- ਅਸਮਾ ਹਾਫਿਜ਼
ਐਂਕਰ- ਤਨੀਸ਼ਾ ਚੌਹਾਨ