ਪਿਓ ਦੀ ਮੌਤ ਮਗਰੋਂ ਗੁਰਬੀਰ ਕੌਰ ਨੇ ਸਾਂਭਿਆ ਖੇਤੀ ਦਾ ਸਾਰਾ ਕੰਮ,' ਮੈਂ ਧੀ ਨਹੀਂ ਪੁੱਤ ਹਾਂ'
ਗੁਰਬੀਰ ਕੌਰ 48 ਵਰ੍ਹਿਆਂ ਦੇ ਹਨ ਅਤੇ ਉਹ ਜ਼ਿਲ੍ਹਾ ਮੋਗਾ ਦੇ ਅਧੀਨ ਪਿੰਡ ਝੰਡੇਵਾਲਾ ਦੇ ਵਸਨੀਕ ਹਨ।
ਉਹ ਖ਼ੁਦ ਆਪਣੇ ਹੱਥੀਂ ਖੇਤੀ ਕਰਦੇ ਹਨ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਚਾਰ ਏਕੜ ਤੋਂ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਉਹ ਚਾਲੀ ਏਕੜ ਦੇ ਕਰੀਬ ਖੇਤੀ ਕਰਦੇ ਹਨ।
ਗੁਰਬੀਰ ਕੌਰ ਖੇਤਾਂ ਵਿਚ ਖੁਦ ਮਰਦਾਂ ਵਾਂਗ ਕੰਮ ਕਰਦੇ ਹਨ ਟਰੈਕਟਰ ਚਲਾਉਂਦੇ ਹਨ ਕਹੀ ਨਾਲ ਕੰਮ ਕਰਦੇ ਹਨ।
ਗੁਰਬੀਰ ਕੌਰ ਨੇ ਆਪਣੀ ਜ਼ੁਬਾਨੀ ਆਪਣੀ ਪੂਰੀ ਕਹਾਣੀ ਬਿਆਨ ਕੀਤੀ ਹੈ।
(ਰਿਪੋਰਟ - ਸੁਰਿੰਦਰ ਮਾਨ, ਐਡਿਟ - ਰਾਜਨ ਪਪਨੇਜਾ)