ਕੈਨੇਡਾ: ਜਗਮੀਤ ਸਿੰਘ ਨੂੰ ਕਿਉਂ ਦਿੱਤਾ ਜਾ ਰਿਹਾ ਹੈ 'ਪੈਨਿਕ ਬਟਨ'
ਕੈਨੇਡਾ ਦੀ ਐੱਨਡੀਪੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਸਣੇ ਸੰਸਦ ਮੈਂਬਰਾਂ ਨੂੰ ਪੈਨਿਕ ਬਟਨ ਦੇਣ ਦਾ ਐਲਾਨ ਕੀਤਾ ਗਿਆ ਹੈ।
ਇੱਕ ਰੋਸ ਮੁਜ਼ਾਹਰੇ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨਾਲ ਬਦਸਲੂਕੀ ਕੀਤੀ ਗਈ। ਇਸੇ ਤਰ੍ਹਾਂ ਦੀਆਂ ਹੋਰ ਸੰਸਦ ਮੈਂਬਰਾਂ ਨਾਲ ਘਟਨਾਵਾਂ ਵਾਪਰੀਆਂ ਹਨ।
ਦਰਅਸਲ ਆਏ ਦਿਨ ਵਧ ਰਹੀਆਂ ਪਰੇਸ਼ਾਨੀਆਂ, ਖਤਰਿਆਂ ਅਤੇ ਹਿੰਸਾ ਦੀਆਂ ਧਮਕੀਆਂ ਕਾਰਨ ਐਮਰਜੈਂਸੀ ਵਿੱਚ ਪੁਲਿਸ ਨੂੰ ਬੁਲਾਉਣ ਲਈ ਪੈਨਿਕ ਬਟਨ ਦਿੱਤੇ ਜਾ ਰਹੇ ਹਨ।
ਇਸ ਫ਼ੈਸਲੇ ਦਾ ਐਲਾਨ ਪਬਲਿਕ ਸੇਫ਼ਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਪਿਛਲੇ ਹਫ਼ਤੇ ਦੇ ਅੱਧ ਵਿੱਚ ਕੀਤਾ। ਉਨ੍ਹਾਂ ਨੂੰ ਖੁਦ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।