ਸਰੀਰਕ ਔਕੜਾਂ ਨੂੰ ਮਾਤ ਦਿੰਦੀ ਅਮਿਤਾਭ ਬੱਚਨ ਦੀ ਫੈਨ ਦਾ ਜਜ਼ਬਾ ਵੇਖਣ ਵਾਲਾ ਹੈ

ਗੁਜਰਾਤ ਦੇ ਜੈਤਪੁਰ ਦੀ ਵੰਦਨਾ ਕਟਾਰੀਆ ਸੈਲੇਬਰਲ ਪਾਲਸੇ ਬਿਮਾਰੀ ਨਾਲ ਜੂਝ ਰਹੀ ਹੈ, ਇਹ ਉਹ ਬਿਮਾਰੀ ਹੈ ਜੋ ਕਿਸੇ ਇਨਸਾਨ ਨੂੰ ਹਿਲਜੁਲ ਕਰਨ ਜਾਂ ਫਿਰ ਉੱਠਣ ਬੈਠਣ ਵਿੱਚ ਸੰਤੁਲਨ ਬਣਾਉਣ ਵਿੱਚ ਔਖਿਆਈ ਲਿਆਉਂਦੀ ਹੈ। ਪਰ ਇਸ ਸਭ ਦੇ ਬਾਵਜੂਦ ਵੰਦਨਾ ਆਪਣੀ ਜਿੰਦਗੀ ਪੂਰੀ ਹਿੰਮਤ ਤੇ ਜੋਸ਼ ਨਾਲ ਜਿਉਂਦੀ ਹੈ।

ਵੰਦਨਾ ਕਟਾਰੀਆ ਉਨ੍ਹਾਂ ਔਰਤਾਂ ਵਿੱਚੋਂ ਹੈ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਨਾ ਕਿ ਹਿੰਮਤ ਹਾਰਨ ਵਾਲਿਆਂ ਵਿੱਚੋਂ। ਉਹ ਬਚਪਨ ਤੋਂ ਹੀ ਸੈਲੇਬਰਲ ਪਾਲਸੇ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਨਾਲ ਪੀੜਤ ਲੋਕਾਂ ਦਾ ਆਪਣੇ ਸਰੀਰ ਉੱਤੇ ਕੋਈ ਕਾਬੂ ਨਹੀਂ ਹੁੰਦਾ। ਇਸ ਬਿਮਾਰੀ ਦਾ ਕੋਈ ਇਲਾਜ ਵੀ ਨਹੀਂ ਹੈ। ਸਰੀਰਕ ਔਕੜਾਂ ਦੇ ਬਾਵਜੂਦ ਵੰਦਨਾ ਨੇ ਹੌਸਲਾ ਨਹੀਂ ਹਾਰਿਆ ਤੇ ਜਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੀ ਹੈ। ਉਸ ਨੇ PGDCA ਕੀਤਾ ਹੈ ਤੇ ਇਕੱਲੀ ਰਹਿੰਦੀ ਹੈ। ਖਰਚਾ ਚਲਾਉਣ ਲਈ ਉਹ ਇੱਕ ਜੀਰੋਕਸ ਦੁਕਾਨ ਚਲਾਉਂਦੀ ਹੈ।

ਉਹ ਅਮਿਤਾਭ ਬੱਚਨ ਦੀ ਵੱਡੀ ਫੈਨ ਹੈ ਤੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਰੱਖਦੀ ਹੈ।

ਵੀਡੀਓ ਕ੍ਰੈਡਿਟ- ਬਿਪਿਨ ਟੰਕਾਰੀਆ ਤੇ ਰਵੀ ਪਰਮਾਰ

ਪ੍ਰੋਡਿਊਸਰ- ਦੀਪਕ ਚੂਦਾਸਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)