ਇੱਥੇ ਗੱਡੀਆਂ ’ਚ ਤੇਲ ਜੇਲ੍ਹ ਦੇ ਕੈਦੀ ਕਿਉਂ ਭਰ ਰਹੇ ਹਨ
ਕੁਰੂਕਸ਼ੇਤਰ ਦਾ ਪੈਟਰੋਲ ਪੰਪ ਖ਼ਾਸ ਇਸ ਲਈ ਹੈ ਕਿਉਂਕਿ ਇੱਥੇ ਕੰਮ ਕਰ ਰਹੇ ਲੋਕ ਸਜ਼ਾਯਾਫਤਾ ਕੈਦੀ ਹਨ। ਕੁਰੂਕਸ਼ੇਤਰ ਜੇਲ੍ਹ ਨੇ ਇੰਡੀਅਨ ਓਇਲ ਨਾਲ ਮਿਲ ਕੇ ਇਹ ਪੈਟਰੋਲ ਪੰਪ ਖੋਲ੍ਹਿਆ ਹੈ।
ਸਵੇਰੇ 7 ਵਜੇ ਇਨ੍ਹਾਂ ਕੈਦੀਆਂ ਦੀ ਡਿਊਟੀ ਸ਼ੁਰੂ ਹੁੰਦੀ ਹੈ। ਡਿਊਟੀ ਲਈ ਉਹ ਸਵੇਰੇ ਜੇਲ੍ਹ ਪ੍ਰਸ਼ਾਸਨ ਦੇ ਪਹਿਰੇ ਹੇਠ ਜੇਲ੍ਹ ਤੋਂ ਨਿਕਲਦੇ ਹਨ। ਪੈਟਰੋਲ ਪੰਪ ਪਹੁੰਚ ਕੇ ਉੱਥੇ ਡ੍ਰੈਸ ਬਦਲਦੇ ਹਨ ਤੇ ਫਿਰ ਡਿਊਟੀ ਸ਼ੁਰੂ ਕਰਦੇ ਹਨ।
ਫ਼ਿਲਹਾਲ ਇਸ ਸਕੀਮ ਤਹਿਤ 7 ਕੈਦੀਆਂ ਨੂੰ ਚੁਣਿਆ ਗਿਆ ਹੈ। ਇਹ ਉਹ ਕੈਦੀ ਹਨ ਜੋ ਹਾਰਡਕੋਰ ਸ਼੍ਰੇਣੀ ਵਿੱਚ ਨਹੀਂ ਆਉਂਦੇ ਤੇ ਉਨ੍ਹਾਂ ਦਾ ਕਿਰਦਾਰ ਚੰਗਾ ਰਿਹਾ ਹੈ।
(ਰਿਪੋਰਟ – ਕਮਲ ਸੈਣੀ, ਐਡਿਟ – ਰਾਜਨ ਪਪਨੇਜਾ)