ਟਰਾਂਸਜੈਂਡਰ ਮੇਕ-ਅੱਪ ਕਲਾਕਾਰ ਦੀ ਸੰਘਰਸ਼ ਭਰੀ ਕਹਾਣੀ ਸੁਣੋ

ਵੀਡੀਓ ਕੈਪਸ਼ਨ, ਟਰਾਂਸਜੈਂਡਰ ਮੇਕ-ਅੱਪ ਕਲਾਕਾਰ ਦੀ ਸੰਘਰਸ਼ ਭਰੀ ਕਹਾਣੀ ਸੁਣੋ

ਤਾਨਿਆ ਟਰਾਂਸਜੈਂਡਰ ਰੋਹਿੰਗਿਆ ਬਿਊਟੀਸ਼ੀਅਨ ਹਨ ਤੇ ਬੰਗਲਾਦੇਸ਼ ਦੇ ਕੌਕਸ ਬਜ਼ਾਰ ਵਿੱਚ ਰਹਿੰਦੇ ਹਨ ਅਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਹੈ।

ਇਹ ਕੈਂਪ ਬਹੁਤੇ ਉਨ੍ਹਾਂ ਰੋਹਿੰਗਿਆ ਸ਼ਰਨਾਰਥੀਆਂ ਨਾਲ ਭਰਿਆ ਹੈ ਜੋ ਗੁਆਂਢੀ ਮੁਲਕ ਮਿਆਂਮਾਰ ਤੋਂ ਨਸਲੀ ਅਤੇ ਧਾਰਮਿਕ ਅੱਤਿਆਚਾਰ ਕਾਰਨ ਭੱਜੇ ਹਨ।

ਤਾਨਿਆ ਨੂੰ ਕੈਂਪ ਵਿੱਚ ਇੱਕ ਬਿਹਤਰੀਨ ਮੇਕ-ਅੱਪ ਆਰਟਿਸਟ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਮਾਜਿਕ ਤੌਰ 'ਤੇ ਰੂੜੀਵਾਦੀ ਮੁਸਲਮਾਨਾਂ ਦੇ ਨਸਲੀ ਸਮੂਹ ਦੇ ਕੁਝ ਮੈਂਬਰਾਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਪਿੱਛੇ ਕਾਰਨ ਤਾਨਿਆ ਦੀ ਲਿੰਗ ਪਛਾਣ ਹੈ।

ਤਾਨਿਆ ਨੂੰ ਆਪਣੇ ਪਰਿਵਾਰ ਤੋਂ ਵੀ ਆਲੋਚਨਾ ਸਹਿਣੀ ਪੈਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)