ਅਫ਼ਗਾਨਿਸਤਾਨ ਦਾ ਭੂਚਾਲ ਕਿਸੇ ਹੋਰ ਦੇਸ ਵਿੱਚ ਆਏ ਭੂਚਾਲ ਤੋਂ ਇਸ ਤਰ੍ਹਾਂ ਵੱਖ ਹੈ
ਅਫ਼ਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਭੂਚਾਲ, ਅਜਿਹੇ ਸਮੇਂ ਆਇਆ ਹੈ ਜਦੋਂ ਉਹ ਪਹਿਲਾਂ ਤੋਂ ਹੀ ਵਿਆਪਕ ਮਨੁੱਖੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ ਵਿੱਚ ਪਿਛਲੇ ਸਾਲ ਤਾਲਿਬਾਨ ਨੇ 20 ਸਾਲ ਬਾਅਦ ਮੁੜ ਸੱਤਾ ਉੱਪਰ ਅਧਿਕਾਰ ਕਰ ਲਿਆ ਸੀ। ਉਸ ਸਮੇਂ ਤੋਂ ਹੀ ਕਈ ਵਿਦੇਸ਼ੀ ਸਰਕਾਰਾਂ ਦੇ ਤਾਲਿਬਾਨ ਨਾਲ ਸੁਖਾਵੇਂ ਰਿਸ਼ਤੇ ਨਹੀਂ ਹਨ ਅਤੇ ਉਹ ਸਿੱਧੀ ਮਦਦ ਕਰਨ ਦੀ ਬਜਾਏ ਇਮਦਾਦ ਏਜੰਸੀਆਂ ਰਾਹੀਂ ਰਾਹਤ ਸਮੱਗਰੀ ਭੇਜ ਰਹੇ ਹਨ।
ਰਿਪੋਰਟ- ਯੋਗਿਤਾ ਲਿਮਾਏ, ਐਡਿਟ- ਅਸਮਾ ਹਾਫ਼ਿਜ਼