ਕਬੂਤਰ ਨਾਲ ਪਿਆਰ ਅਜਿਹਾ ਕਿ ਉਸ ਨੂੰ ਘਰ ਲੈ ਆਈ ਕੁੜੀ
ਯੂਕੇ ਦੀ ਹਨਾਹ ਹਾਲ ਨੇ ਇੱਕ ਕਬੂਤਰੀ ਨੂੰ ਅਪਣਾਇਆ ਹੈ। ਇੱਕ ਪੱਬ ਵਿੱਚ ਉਹ ਆਪਣੇ ਦੋਸਤਾਂ ਨਾਲ ਗਏ ਸਨ ਤਾਂ ਇੱਕ ਕਬੂਤਰੀ ਉਨ੍ਹਾਂ ਦੇ ਕੋਲ ਆ ਗਈ।
ਹਨਾਹ ਨੇ ਕਬੂਤਰੀ ਨੂੰ ਆਪਣੇ ਨਾਲ ਘਰ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਹਨਾਹ ਨੇ ਇਸ ਕਬੂਤਰੀ ਦਾ ਨਾਮ ਪੈਨੀ ਰੱਖਿਆ ਅਤੇ ਉਸ ਲਈ ਇੱਕ ਆਲ੍ਹਣਾ ਬਣਾਇਆ ਹੈ।
ਉਨ੍ਹਾਂ ਦੀ ਵੀਡੀਓ ਵਾਇਰਲ ਹੋਈ ਅਤੇ ਇਸ ਨੂੰ ਟਿਕ ਟੌਕ ’ਤੇ 2.2 ਕਰੋੜ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।