You’re viewing a text-only version of this website that uses less data. View the main version of the website including all images and videos.
ਕਾਬੁਲ ਦੇ ਗੁਰਦੁਆਰੇ ਵਿੱਚ ਹਮਲੇ ਮਗਰੋਂ ਬੀਬੀਸੀ ਨੇ ਜੋ ਕੁਝ ਅੰਦਰ ਦੇਖਿਆ
ਅਫ਼ਗ਼ਾਨਿਸਤਾਨ ਦੇ ਆਖ਼ਰੀ ਗੁਰਦੁਆਰੇ ਵਿੱਚ ਹੁਣ ਇਹ ਹੀ ਬਚਿਆ ਹੈ। ਅਫ਼ਗ਼ਾਨਿਸਤਾਨ ਵਿੱਚ ਸਿੱਖ ਘੱਟ ਗਿਣਤੀ ਦਾ ਇਹ ਆਖ਼ਰੀ ਧੁਰਾ ਸੀ ਜੋ ਹੁਣ ਡਰ ਦੇ ਸਾਏ ਹੇਠ ਹੈ। ਸਥਾਨਕ ਸਿੱਖ ਕੁਲਜੀਤ ਨੇ ਦੱਸਿਆ, "ਇੱਥੇ ਅੰਦਰ ਸੱਤ ਅੱਠ ਲੋਕ ਸਨ। ਉਹ ਕੰਧਾਂ ਟੱਪ ਕੇ ਬਾਹਰ ਸੁਰੱਖਿਅਤ ਆ ਗਏ।ਇੱਕ ਆਦਮੀ ਅੰਦਰ ਸੀ ਅਤੇ ਉਸ ਨੂੰ ਮਾਰ ਦਿੱਤਾ ਗਿਆ।"
ਕਾਬੁਲ ਦੇ ਗੁਰਦੁਆਰੇ ਵਿੱਚ ਹਮਲਾ ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਜਦੋਂ ਬੰਦੂਕਧਾਰੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਾਲਿਬਾਨ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਸਾਹਮਣਾ ਕਰਦੇ ਹੋਏ ਇਕ ਕਾਰ ਬੰਬ ਨੂੰ ਖ਼ਤਮ ਕੀਤਾ। ਨੇੜਲੇ ਚੈੱਕਪੋਸਟ ‘ਤੇ ਤਾਇਨਾਤ ਇੱਕ ਕਮਾਂਡਰ ਦੀ ਮੌਤ ਵੀ ਹੋਈ।
ਇੱਕ ਸਮੇਂ ਅਫ਼ਗ਼ਾਨਿਸਤਾਨ ਵਿੱਚ ਹਜ਼ਾਰਾਂ ਸਿੱਖ ਹੁੰਦੇ ਸਨ। ਦਹਾਕਿਆਂ ਤੋਂ ਅਫਗਾਨਿਸਤਾਨ ਦੇ ਹਾਲਾਤਾਂ ਤੋਂ ਬਾਅਦ ਇਹ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ। ਪਿਛਲੇ ਕਈ ਸਾਲਾਂ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਉੱਪਰ ਦੋ ਵਾਰ ਇਸਲਾਮਿਕ ਸਟੇਟ ਸਮੂਹ ਵਲੋਂ ਹਮਲਾ ਕੀਤਾ ਗਿਆ ਹੈ। ਇਸਲਾਮਿਕ ਸਟੇਟ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨਾਲੋਂ ਕਿਤੇ ਘੱਟ ਤਾਕਤਵਰ ਹੈ ਪਰ ਫਿਰ ਵੀ ਇਹ ਲਗਾਤਾਰ ਵੱਡੇ ਹਮਲੇ ਕਰਦਾ ਹੈ।
ਤਾਲਿਬਾਨ ਦੇ ਆਉਣ ਤੋਂ ਬਾਅਦ ਭਾਵੇਂ ਅਫ਼ਗਾਨਿਸਤਾਨ ‘ਚ ਹਿੰਸਾ ਦੀਆਂ ਘਟਨਾਵਾਂ ਘੱਟ ਰਹੀਆਂ ਹਨ ਪਰ ਦੇਸ਼ ਵਿੱਚ ਬਚੇ ਸਿੱਖਾਂ ਲਈ ਸ਼ਾਇਦ ਇਸ ਨੂੰ ਛੱਡ ਕੇ ਸੁਰੱਖਿਅਤ ਜਾਣ ਦਾ ਇਹ ਆਖ਼ਰੀ ਮੌਕਾ ਹੈ। ਉਹ ਦੇਸ਼,ਜਿਸ ਨੂੰ ਉਹ ਲੰਬੇ ਸਮੇਂ ਤੋਂ ਆਪਣਾ ਘਰ ਆਖਦੇ ਰਹੇ ਹਨ।
ਰਿਪੋਰਟ- ਸਿਕੰਦਰ ਕਿਰਮਾਨੀ