ਅਗਨੀਪਥ ਭਰਤੀ ਸਕੀਮ: ਬੇਕਾਬੂ ਹੋਏ ਨੌਜਵਾਨ, ਬਿਹਾਰ ਵਿੱਚ ਜ਼ਬਰਦਸਤ ਪ੍ਰਦਰਸ਼ਨ

ਵੀਡੀਓ ਕੈਪਸ਼ਨ, ਅਗਨੀਪਥ ਭਰਤੀ ਸਕੀਮ: ਬੇਕਾਬੂ ਹੋਏ ਨੌਜਵਾਨ, ਬਿਹਾਰ ਵਿੱਚ ਜ਼ਬਰਦਸਤ ਪ੍ਰਦਰਸ਼ਨ

ਕੇਂਦਰ ਸਰਕਾਰ ਵੱਲੋਂ ਇੰਡੀਅਨ ਆਰਮੀ, ਨੇਵੀ ਅਤੇ ਹਵਾਈ ਫੌਜ ਵਿੱਚ ਭਰਤੀ ਲਈ 'ਅਗਨੀਪਥ ਸਕੀਮ' ਲਾਂਚ ਕੀਤੀ ਗਈ ਸੀ।

ਸਰਕਾਰ ਨੇ ਇਸ ਨੂੰ ਇਤਿਹਾਸਕ ਫੈਸਲਾ ਦੱਸਿਆ ਸੀ। ਪਰ ਭਾਰਤ ਦੇ ਕਈ ਸੂਬਿਆਂ ਦੇ ਨੌਜਵਾਨਾਂ ਵਿੱਚ ਇਸ ਸਕੀਮ ਨੂੰ ਲੈ ਕੇ ਗੁੱਸਾ ਨਜ਼ਰ ਆ ਰਿਹਾ ਹੈ।

ਸਭ ਤੋਂ ਵੱਧ ਗੁੱਸਾ ਬਿਹਾਰ ਵਿੱਚ ਹੈ ਜਿੱਥੇ ਹੁਣ ਨੌਜਵਾਨਾ ਸੜਕਾਂ ਉੱਤੇ ਉਤਰ ਆਏ ਹਨ। ਬਿਹਾਰ ਦੇ ਜਹਾਨਾਬਾਦ, ਮੁੰਗੇਰ, ਆਰਾ, ਛਪਰਾ, ਅਤੇ ਨਵਾਦਾ ਸਣੇ ਕਈ ਥਾਵਾਂ ਉੱਤੇ ਨੌਜਵਾਨਾਂ ਦੀ ਭੀੜ ਇਸ ਬੇਕਾਬੂ ਹੋ ਗਈ ਹੈ।

ਐਡਿਟ- ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)