ਭਾਰਤ ਦਾ ਉਹ ਪਿੰਡ, ਜਿੱਥੇ ਔਰਤਾਂ ਵਿਆਹ ਕਰਵਾ ਕੇ ਨਹੀਂ ਆਉਣਾ ਚਾਹੁੰਦੀਆਂ

ਵੀਡੀਓ ਕੈਪਸ਼ਨ, ਭਾਰਤ ਦਾ ਉਹ ਪਿੰਡ, ਜਿੱਥੇ ਔਰਤਾਂ ਵਿਆਹ ਕਰਵਾ ਨੇ ਨਹੀਂ ਜਾਣਾ ਚਾਹੁੰਦੀਆਂ

ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਸੀਮਾ ਕੋਲ ਬੁੰਦੇਲਖੰਡ ਪਾਣੀ ਦੀ ਘਾਟ ਨਾਲ ਹਰ ਗਰਮੀ ਸੁਰਖ਼ੀਆਂ ਵਿੱਚ ਰਹਿੰਦਾ ਹੈ। ਇੱਥੇ ਤਾਪਮਾਨ 50 ਡਿਗਰੀ ਤੱਕ ਚਲਿਆ ਜਾਂਦਾ ਹੈ ਅਤੇ ਘੱਟ ਮੀਂਹ ਪੈਣ ਕਾਰਨ ਇਹ ਚੱਟਾਨੀ ਜੰਗਲਾਂ ਵਾਲਾ ਇਲਾਕਾ ਅਕਸਰ ਸੋਕੇ ਦੀ ਚਪੇਟ ਵਿੱਚ ਆ ਜਾਂਦਾ ਹੈ। ਹਾਲਾਤ ਇੰਨੇ ਬੁਰੇ ਹੋ ਗਏ ਹਨ ਕਿ ਕਈ ਪਿੰਡਾਂ ਵਿੱਚ ਮਰਦ ਕੁਆਰੇ ਬੈਠੇ ਹਨ।

ਉੱਥੇ ਪਾਣੀ ਇਕੱਠਾ ਕਰਨ ਲਈ ਇੰਨੀ ਦੂਰ ਜਾਣਾ ਪੈਂਦਾ ਹੈ ਕਿ ਕਈ ਪਰਿਵਾਰ ਉਨ੍ਹਾਂ ਪਿੰਡਾਂ ਵਿੱਚ ਆਪਣੀ ਧੀਆਂ ਵਿਆਹ ਕੇ ਨਹੀਂ ਭੇਜਣਾ ਚਾਹੁੰਦੇ। ਹੁਣ ਸਰਕਾਰ ਦੀ ਜਲ ਜੀਵਨ ਮਿਸ਼ਨ ਯੋਜਨਾ ਤਹਿਤ ਦੇਸ਼ ਦੇ ਸਾਰੇ ਪਿੰਡਾਂ ਦੇ ਘਰਾਂ ਵਿੱਚ ਨਲ ਦੇ ਕਨੈਕਸ਼ਨ ਲੱਗਣੇ ਹਨ। ਉੱਤਰ ਪ੍ਰਦੇਸ਼ ਦੇ ਚਿਤਰਕੂਟ ਵਿੱਚ ਵੀ ਲੱਗਣੇ ਹਨ, ਪਰ ਇਨ੍ਹਾਂ ਵਿੱਚ ਪਾਣੀ ਕਿੱਥੋਂ ਲਿਆਂਦਾ ਜਾਵੇਗਾ?

ਪਾਣੀ ਦੀ ਲੜੀ ਦੀ ਆਖ਼ਰੀ ਕੜੀ ਵਿੱਚ ਦਿਵਿਆ ਆਰਿਆ ਅਤੇ ਕਾਸ਼ਿਫ ਸਿੱਦੀਕੀ ਦੀ ਵਿਸ਼ੇਸ਼ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)