ਰੈੱਡ ਕਾਰਨਰ ਨੋਟਿਸ ’ਚ ਜਿਸ ਰਿੰਦਾ ਦਾ ਨਾਂ, ਉਸ ਦਾ ਨਾਂਦੇੜ ਨਾਲ ਕੀ ਕਨੈਕਸ਼ਨ

ਵੀਡੀਓ ਕੈਪਸ਼ਨ, ਰੈੱਡ ਕਾਰਨਰ ਨੋਟਿਸ ’ਚ ਜਿਸ ਰਿੰਦਾ ਦਾ ਨਾਂ, ਉਸ ਦਾ ਨਾਂਦੇੜ ਨਾਲ ਕੀ ਕਨੈਕਸ਼ਨ

ਕੌਮਾਂਤਰੀ ਏਜੰਸੀ ਇੰਟਰਪੋਲ ਨੇ ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦੇ ਹਰਵਿੰਦਰ ਸਿੰਘ ਰਿੰਦਾ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੀ ਭਾਲ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੀ ਪੁਲਿਸ ਲੰਮੇ ਸਮੇਂ ਤੋਂ ਕਰ ਰਹੀ ਹੈ।

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਰਿੰਦਾ ਪਹਿਲਾਂ ਗੈਂਗਸਟਰ ਸੀ ਅਤੇ ਹੁਣ ਅੱਤਵਾਦੀ ਬਣ ਗਿਆ ਹੈ ਅਤੇ ਇਸ ਸਮੇਂ ਕਥਿਤ ਤੌਰ ਉੱਤੇ ਪਾਕਿਸਤਾਨ ਵਿੱਚ ਹੈ।

ਅਸਲ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਟਰ ਉਤੇ ਜੋ 9 ਮਈ ਨੂੰ ਹਮਲਾ ਹੋਇਆ ਹੈ ਉਸ ਤੋਂ ਬਾਅਦ ਰਿੰਦਾ ਦਾ ਨਾਮ ਫਿਰ ਤੋਂ ਸੁਰਖੀਆਂ ਵਿੱਚ ਆਇਆ ਸੀ।

ਹਾਲਾਂਕਿ ਪੰਜਾਬ ਪੁਲਿਸ ਨੇ ਇਸ ਗੱਲ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਕਿ ਮੁਹਾਲੀ ਹਮਲੇ ਵਿੱਚ ਰਿੰਦਾ ਸ਼ਾਮਲ ਹੈ।

ਜਾਣੋ, ਹਰਵਿੰਦਰ ਸਿੰਘ ਰਿੰਦਾ ਕੌਣ ਹੈ।

(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)