ਪਾਣੀ : ਲੇਹ, ਜਿੱਥੇ ਘਰ ਤੱਕ ਪਹੁੰਚਣ ਦੌਰਾਨ ਜੰਮ ਜਾਂਦਾ ਹੈ ਪਾਣੀ, ਕੀ ਹੈ ਹੱਲ
ਭਾਰਤ ਸਰਕਾਰ ਦੀ ਯੋਜਨਾ ‘ਜਲ ਜੀਵਨ ਮਿਸ਼ਨ’ ਦਾ ਦਾਅਵਾ ਹੈ ਕਿ ਹਰ ਪਿੰਡ ਦੇ ਹਰ ਘਰ ਵਿੱਚ ਟੂਟੀ ਦੇ ਕਨੈਕਸ਼ਨ ਨਾਲ ਪਾਣੀ ਪਹੁੰਚਾਇਆ ਜਾਵੇਗਾ। ਰੋਜ਼ ਹਰ ਵਿਅਕਤੀ ਨੂੰ 55 ਲੀਟਰ ਪਾਣੀ ਮਿਲੇਗਾ।
ਪਿੰਡ ਪਹਾੜ ਵਿੱਚ ਹੋਣ ਜਾਂ ਰੇਗਿਸਤਾਨ ਵਿੱਚ, ਪਾਣੀ ਪਹੁੰਚਾਉਣ ਦਾ ਵਾਅਦਾ ਪੂਰਾ ਹੈ। ਪਰ ਉਨ੍ਹਾਂ ਪਿੰਡਾਂ ਦਾ ਕੀ ਜੋ ਪਹਾੜ ਉੱਤੇ ਵੀ ਹਨ ਅਤੇ ਰੇਗਿਸਤਾਨ ਵਿੱਚ ਵੀ।
ਪਾਣੀ ਉੱਤੇ ਸਾਡੀ ਵਿਸ਼ੇਸ਼ ਸੀਰੀਜ਼ ਦਾ ਦੂਜਾ ਪੜਾਅ ਅਜਿਹੀ ਹੀ ਇੱਕ ਥਾਂ ਹੈ – ਲਦਾਖ ਦੇ ਠੰਢੇ ਰੇਗਿਸਾਨ ਵਿੱਚ। 13 ਹਜ਼ਾਰ ਫੁੱਟ ਤੋਂ ਵੀ ਜ਼ਿਆਦਾ ਉਚਾਈ ਉੱਤੇ ਵਸੇ ਪਿੰਡਾਂ ਵਿੱਚ ਪਹੁੰਚੇ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਅਤੇ ਦੇਬਲਿਨ ਰੌਏ ਅਤੇ ਜਾਣਿਆ ਕਿ ਉੱਥੇ ਪਾਣੀ ਦੀ ਸਮੱਸਿਆ ਕਿਸ ਤਰ੍ਹਾਂ ਹੈ।