ਕਿਸਾਨ ਅੰਦੋਲਨ ਦੀ 'ਲਾਡੋ ਰਾਣੀ' ਸਮ੍ਰਿਤੀ ਆਰਿਆ ਸੰਘਰਸ਼ ਤੇ ਆਪਸੀ ਸਾਂਝ ਨੂੰ ਇੰਝ ਯਾਦ ਕਰਦੀ ਹੈ
ਸਮ੍ਰਿਤੀ ਆਰਿਆ ਦਿੱਲੀ ਦੇ ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਵਾਪਸੀ ਦਾ ਵੇਲਾ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਦੇ ਵਾਪਸ ਗਿਆਂ 6 ਮਹੀਨੇ ਹੋ ਗਏ ਹਨ।ਬੀਬੀਸੀ ਪੰਜਾਬੀ ਦੀ ਖ਼ਬਰ ਮਗਰੋਂ ਲਾਡੋ ਰਾਣੀ ਦੇ ਨਾਂ ਨਾਲ ਮਸ਼ਹੂਰ ਦਿੱਲੀ ਦੇ ਨਰੇਲਾ ਦੀ ਸਮ੍ਰਿਤੀ ਅਤੇ ਪੰਜਾਬ-ਹਰਿਆਣਾ ਦੇ ਕਈ ਕਿਸਾਨ ਪਰਿਵਾਰਾਂ ਦਾ ਮੇਲ ਜੋਲ ਹਜੇ ਵੀ ਜਾਰੀ ਹੈ। ਮੋਹਾਲੀ ਦੇ ਪਿੰਡ ਚਿੱਲਾ ਦੇ ਅਮਰੀਕਾ ਸਿੰਘ ਦੇ ਪਰਿਵਾਰ ਨਾਲ ਸਮ੍ਰਿਤੀ ਤੇ ਉਸਦੇ ਪਰਿਵਾਰ ਦੀ ਖਾਸ ਸਾਂਝ ਪੈ ਗਈ ਹੈ। ਖੇਤੀ ਕਾਨੁੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾ ਉੱਤੇ ਨਵੰਬਰ 2020 ਵਿੱਚ ਸ਼ੁਰੂ ਹੋਇਆ ਕਿਸਾਨ ਅੰਦੋਲਨ ਇੱਕ ਸਾਲ ਤੱਕ ਚੱਲਿਆ। ਕਿਸਾਨ ਅੰਦੋਲਨ ਮੁਲਤਵੀ ਹੋਣ 'ਤੇ ਵਾਪਸ ਚਲੇ ਗਏ। ਪਰ ਇਸ ਦੌਰਾਨ ਪਈਆਂ ਆਪਸੀ ਸਾਂਝ ਦੀਆਂ ਕਹਾਣੀਆਂ ਸ਼ਾਇਦ ਸਦਾ ਸੁਣਾਈਆਂ ਜਾਂਦੀਆਂ ਰਹਿਂਗੀਆਂ। ਦਿੱਲੀ ਦੀ ਕੁੜੀ ਸ੍ਰਮਿਤੀ ਤੇ ਪੰਜਾਬ ਦੇ ਕਿਸਾਨ ਅਮਰੀਕ ਸਿੰਘ ਦੇ ਪਰਿਵਾਰ ਦੇ ਸਾਂਝ ਦੀ ਕਹਾਣੀ ਵੀ ਇੱਕ ਮਿਸਾਲ ਹੈ।
(ਰਿਪੋਰਟ- ਦਲੀਪ ਸਿੰਘ, ਅਰਵਿੰਦ ਛਾਬੜਾ)
(ਸ਼ੂਟ- ਰਾਜਨ ਪਪਨੇਜਾ, ਮਯੰਕ ਮੋਂਗੀਆ)
(ਐਡਿਟ- ਰਾਜਨ ਪਪਨੇਜਾ)
(ਪ੍ਰੋਡਿਊਸਰ- ਦਲੀਪ ਸਿੰਘ)