’ਦਰਖ਼ਤ ਸਾਡੀ ਜ਼ਿੰਦਗੀ ਹਨ ਤੇ ਜੰਗਲ ਸਾਡਾ ਬੈਂਕ, ਇਸ ਲਈ ਜਾਨ ਦੇ ਦੇਵਾਂਗੇ’

ਵੀਡੀਓ ਕੈਪਸ਼ਨ, ਜੰਗਲ ਬਚਾਉਣ ਲਈ ਇਹ ਲੋਕ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਡਟੇ

ਛੱਤੀਸਗੜ੍ਹ ਦੇ ਸਰਗੁਜਾ ਡਿਵੀਜ਼ਨ ਦੇ ਹਸਦੇਵ ਅਰਣਯ ਜੰਗਲ ਨੂੰ ਕੋਲੇ ਦੀ ਮਾਈਨਿੰਗ ਤੋਂ ਬਚਾਉਣ ਲਈ ਇੱਕ ਦਹਾਕੇ ਤੋਂ ਚੱਲ ਰਿਹਾ ਅੰਦੋਲਨ ਹੁਣ ਹੋਰ ਰਫ਼ਤਾਰ ਫੜਨ ਲੱਗਿਆ ਹੈ।

ਇੱਥੇ ‘ਕੇਟੇ ਬਾਸੇਨ ਕੋਲ ਪ੍ਰੋਜੈਕਟ’ ਦੇ ਦੂਜੇ ਪੜਾਅ ਦੀ ਮਾਈਨਿੰਗ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਦਾ ਕੰਮ ਵੀ ਜਾਰੀ ਹੈ।

ਇਸੇ ਵਿਚਾਲੇ ਸਥਾਨਕ ਪ੍ਰਸ਼ਾਸਨ ਨੇ ਦਰਖ਼ਤਾਂ ਨੂੰ ਵੀ ਵੱਢਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਹਸਦੇਵ ਅਰਣਯ ਜੰਗਲ ਦਾ ਇਲਾਕਾ 1 ਲੱਖ 73 ਹੈਕਟੇਅਰ ਵਿੱਚ ਫ਼ੈਲਿਆ ਹੋਇਆ ਹੈ ਅਤੇ ਕੋਲੇ ਦੀ ਮਾਈਨਿੰਗ ਦੀ ਵਜ੍ਹਾ ਨਾਲ ਇਨ੍ਹਾਂ ਜੰਗਲਾਂ ਅਤੇ ਇੱਥੇ ਮਿਲਣ ਵਾਲੀ ਪ੍ਰਜਾਤੀਆਂ ਉੱਤੇ ਖ਼ਤਰਾ ਮੰਡਰਾਉਣ ਲੱਗਿਆ ਹੈ। ਛੱਤੀਸਗੜ੍ਹ ਤੋਂ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਰਿਪੋਰਟ

(ਸ਼ੂਟ ਤੇ ਐਡਿਟ – ਦੀਪਕ ਜਸਰੋਟੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)