ਭਾਰਤ ਦੀ ਨਿਖਤ ਜ਼ਰੀਨ ਨੇ ਸੌੜੀ ਸੋਚ ਪਾਸੇ ਕਰਕੇ ਇੰਝ ਰਚਿਆ ਇਤਿਹਾਸ

ਵੀਡੀਓ ਕੈਪਸ਼ਨ, ਭਾਰਤ ਦੀ ਨਿਖਤ ਜ਼ਰੀਨ ਨੇ ਸੌੜੀ ਸੋਚ ਪਾਸੇ ਕਰਕੇ ਇੰਝ ਰਚਿਆ ਇਤਿਹਾਸ

ਭਾਰਤ ਦੀ ਨਿਖਿਤ ਜ਼ਰੀਨ ਨੇ 52 ਕਿੱਲੋ ਵਰਗ ਵਿੱਚ ਵੂਮੈਨ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਤੁਰਕੀ ਵਿੱਚ ਖੇਡੇ ਜਾ ਰਹੇ ਫਾਈਨਲ ਮੁਕਾਬਲੇ ਵਿੱਚ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ ਮਾਤ ਦਿੱਤੀ। ਬੁੱਧਵਾਰ ਨੂੰ ਉਨ੍ਹਾਂ ਨੇ ਬ੍ਰਾਜ਼ੀਲ ਦੀ ਕੈਰੋਲੀਨਾ ਡੀ ਅਲਮੇਡਾ ਨੂੰ ਹਰਾ ਕੇ ਫਾਈਨਲ ਮੁਕਾਬਲੇ ’ਚ ਥਾਂ ਬਣਾਈ ਸੀ।

25 ਸਾਲਾ ਜ਼ਰੀਨ ਜੂਨੀਅਰ ਵਰਲਡ ਚੈਂਪੀਅਨ ਰਹਿ ਚੁੱਕੀ ਹੈ। ਉਹ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਪੰਜਵੀਂ ਭਾਰਤੀ ਮਹਿਲਾ ਬਾਕਸਰ ਬਣ ਗਈ ਹੈ। ਬੀਬੀਸੀ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਨ੍ਹਾਂ ਨਾਲ ਵੀਡੀਓ ਕਾਲ 'ਤੇ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ।

ਰਿਪੋਰਟ- ਸੁਰੇਸ਼ ਅਬੂਰੀ

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)