ਫੋਟੋਗ੍ਰਾਫ਼ੀ ਜਗਤ ਦਾ ਸਭ ਤੋਂ ਵੱਡਾ ਐਵਾਰਡ ਹਾਸਲ ਕਰਨ ਵਾਲੀ ਕਸ਼ਮੀਰੀ ਕੁੜੀ ਨੂੰ ਮਿਲੋ

ਵੀਡੀਓ ਕੈਪਸ਼ਨ, ਸਨਾ ਇਰਸ਼ਾਦ ਮੱਟੂ: ਤਸਵੀਰਾਂ ਜਿਨ੍ਹਾਂ ਲਈ ਕਸ਼ਮੀਰੀ ਕੁੜੀ ਨੂੰ ਫ਼ੋਟੋਗ੍ਰਾਫ਼ੀ ਜਗਤ ਦਾ ਸਭ ਤੋਂ ਵੱਡਾ ਐਵਾਰਡ

ਭਾਰਤ ਵਿੱਚ ਕੋਰੋਨਾ ਕਾਲ ਵਿੱਚ ਫ਼ੋਟੋਗ੍ਰਾਫੀ ਲਈ ਅਦਨਾਨ ਅਬਿਦੀ, ਸਨਾ ਇਰਸ਼ਾਦ ਮੱਟੂ ਅਤੇ ਅਮਿਤ ਦਵੇ ਨੂੰ ਪੁਲਿਤਜ਼ਰ ਪੁਰਸਕਾਰ ਦਿੱਤਾ ਗਿਆ ਹੈ।

ਇਨ੍ਹਾਂ ਤਿੰਨਾਂ ਨੂੰ ਫ਼ੀਚਰ ਫ਼ੋਟੋਗ੍ਰਾਫੀ ਲਈ ਐਵਾਰਡ ਮਿਲਿਆ ਹੈ। ਸਨਾ ਇਰਸ਼ਾਦ ਮੱਟੂ ਰਾਜਧਾਨੀ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਸਨਾ ਨੇ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਜਾ ਕੇ ਫ਼ੋਟੋਗ੍ਰਾਫੀ ਕੀਤੀ ਸੀ।

ਸਨਾ ਮੁਤਾਬਕ ਫ਼ੋਟੋਗ੍ਰਾਫੀ ਵਿੱਚ ਔਰਤਾਂ ਬਹੁਤ ਘੱਟ ਹਨ ਅਤੇ ਇਹ ਕਾਫ਼ੀ ਚੁਣੌਤੀਪੂਰਨ ਹੈ। ਸਨਾ ਖੁਸ਼ ਹੈ ਕਿ ਉਸ ਨੂੰ ਪੁਲਿਤਜ਼ਰ ਮਿਲਿਆ ਅਤੇ ਉਹ ਕਹਿੰਦੀ ਹੈ ਕਿ ਉਹ ਆਪਣਾ ਕੰਮ ਅੱਗੇ ਵੀ ਇਮਾਨਦਾਰੀ ਨਾਲ ਜਾਰੀ ਰੱਖੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)