ਪਾਕਿਸਤਾਨ ਵਿੱਚ ਸਿੱਖਾਂ ਦੇ ਕਤਲ ਮਗਰੋਂ ਸੜਕ 'ਤੇ ਉਤਰੇ ਭਾਈਚਾਰੇ ਦੇ ਲੋਕ

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਦੋ ਦੁਕਾਨਦਾਰਾਂ ਦਾ ਐਤਵਾਰ 15 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚ 42 ਸਾਲ ਦੇ ਰਣਜੀਤ ਸਿੰਘ 38 ਸਾਲ ਦੇ ਸਲਜੀਤ ਸਿੰਘ ਸ਼ਾਮਲ ਸਨ ਜਿਨ੍ਹਾਂ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਸਰਬੰਦ ਇਲਾਕੇ ਵਿੱਚ ਗੋਲੀਆਂ ਮਾਰੀਆਂ।

ਇਨ੍ਹਾਂ ਵਿੱਚੋਂ ਇੱਕ ਰਣਜੀਤ ਸਿੰਘ ਦੇ ਭਰਾ ਨਰਿੰਦਰ ਸਿੰਘ ਨੇ ਬੀਬੀਸੀ ਨਾਲ ਗੱਲ ਕੀਤੀ ਅਤੇ ਪੂਰੇ ਵਾਕੇ ਬਾਰੇ ਦੱਸਦਿਆਂ ਹਕੂਮਤ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਕਤਲ ਕੀਤੇ ਗਏ ਅਤੇ ਰਣਜੀਤ ਅਤੇ ਕੁਲਜੀਤ ਦੇ ਘਰਾਂ ਬਾਹਰ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਪਰਿਵਾਰ ਸਦਮੇ ਅਤੇ ਡਰ ਵਿੱਚ ਹਨ। ਨਰਿੰਦਰ ਸਿੰਘ ਨੇ ਦੱਸਿਆ ਕਿ ਉਹ 2008 ਤੋਂ ਪੇਸ਼ਾਵਰ ਵਿੱਚ ਰਹਿ ਰਹੇ ਹਨ।

ਪੁਲਿਸ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਕਾਤਲਾਂ ਨੂੰ ਫੜਨ ਲਈ ਭਾਲ ਜਾਰੀ ਹੈ। ਬੀਬੀਸੀ ਮੌਨੀਟਰਿੰਗ ਮੁਤਾਬਕ ਆਈਐੱਸਕੇਪੀ ਯਾਨਿ ਇਸਲਾਮਿਕ ਸਟੇਟ ਖੋਰਾਸਨ ਨੇ ਆਪਣੇ ਪ੍ਰਾਪੇਗੈਂਡਾ ਚੈਨਲਾਂ ਰਾਹੀਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਹੈ।

(ਰਿਪੋਰਟ - ਸਿਰਾਜੁਦੀਨ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)