ਸ਼ਿਰੀਨ ਅਬੂ ਅਕਲਾ: ਕਈਆਂ ਲਈ ਦਲੇਰੀ ਦਾ ਪ੍ਰਤੀਕ ਪੱਤਰਕਾਰ ਦੀ ਮੌਤ ਕਿਵੇਂ ਹੋਈ
ਪੱਤਰਕਾਰ ਸ਼ਿਰੀਨ ਅਬੂ ਅਕਲਾ ਦੇ ਸਸਕਾਰ ਮੌਕੇ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ। ਸ਼ਿਰੀਨ ਦੀ ਮੌਤ ਵੈਸਟ ਬੈਂਕ ਉੱਤੇ ਇਜ਼ਰਾਇਲੀ ਛਾਪੇਮਾਰੀ ਬਾਰੇ ਰਿਪੋਰਟਿੰਗ ਕਰਨ ਵੇਲੇ ਹੋਈ।
ਉਨ੍ਹਾਂ ਨੂੰ ਕੈਥਲਿਕ ਕਬਰਿਸਤਾਨ ਵਿੱਚ ਉਨ੍ਹਾਂ ਦੇ ਮਾਪਿਆਂ ਦੀਆਂ ਕਬਰਾਂ ਨੇੜੇ ਦਫ਼ਨਾਇਆ ਗਿਆ। ਪੁਲਿਸ ਅਤੇ ਮਾਤਮ ਮਨਾਉਣ ਵਾਲਿਆਂ ਵਿਚਾਲੇ ਝੜਪਾਂ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਸੀ।
ਲੋਕ ਜਵਾਬ ਮੰਗ ਰਹੇ ਹਨ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ। ਅਬੂ ਅਕਲਾ ਪੂਰੇ ਪੱਛਮ ਏਸ਼ੀਆ ਵਿੱਚ ਘਰ-ਘਰ ਲਿਆ ਜਾਣਾ ਵਾਲਾ ਨਾਮ ਸੀ। ਉਹ ਅਲ-ਜਜ਼ੀਰਾ ਦੀ ਪਹਿਲੀ ਔਰਤ ਪੱਤਰਕਾਰ ਸਨ।