ਸ਼੍ਰੀਲੰਕਾ ਵਿੱਚ ਲਗਾਤਾਰ ਵਿਗੜਦੇ ਹਾਲਾਤ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸੜਕਾਂ 'ਤੇ ਡਟੇ
ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਮਸ਼ਹੂਰ ਸੀ ਫਰੰਟ ’ਤੇ ਸਰਕਾਰ ਵਿਰੋਧੀ ਮੁਜ਼ਾਹਰੇ ਹੋ ਰਹੇ ਹਨ। ਲਗਭਗ ਮਹੀਨੇ ਤੋਂ ਇੱਥੇ ਹਰ ਤਬਕੇ ਅਤੇ ਉਮਰ ਦੇ ਲੋਕ ਪਹੁੰਚ ਰਹੇ ਹਨ।
ਬੱਚਿਆਂ ਤੋਂ ਲੈ ਕੇ ਨੌਜਵਾਨਾਂ ਦੀ ਇਨ੍ਹਾਂ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਵੀ ਦੇਖਣ ਨੂੰ ਮਿਲ ਰਹੀ ਹੈ।
ਦਰਅਸਲ ਸ਼੍ਰੀਲੰਕਾ ਬੜੇ ਹੀ ਡੂੰਘੇ ਵਿੱਤੀ ਸੰਕਟ ਤੋਂ ਲੰਘ ਰਿਹਾ ਹੈ। ਇੱਥੇ ਦੇ ਲੋਕ ਖਾਣ ਪੀਣ ਅਤੇ ਪੈਟਰੋਲ-ਡੀਜ਼ਲ ਵਰਗੀਆਂ ਮੁਢਲੀਆਂ ਚੀਜ਼ਾਂ ਲਈ ਸੰਘਰਸ਼ ਕਰ ਰਹੇ ਹਨ। ਸੱਤਾ ਉੱਤੇ ਕਾਬਜ਼ ਲੋਕਾਂ ਪ੍ਰਤੀ ਆਵਾਮ ਦਾ ਗੁੱਸਾ ਵੱਧਦਾ ਜਾ ਰਿਹਾ ਹੈ।
(ਰਿਪੋਰਟ - ਅਨਬਰਸਨ ਏਤੀਰਾਜਨ ਅਤੇ ਨੇਹਾ ਸ਼ਰਮਾ)