ਕੋਵਿਡ ਵਲੰਟੀਅਰਜ਼ ਦਾ ਰੋਸ: 'ਪੰਜਾਬ ਸਰਕਾਰ ਨੇ ਸਾਨੂੰ ਵਰਤ ਕੇ ਸੁੱਟ ਦਿੱਤਾ'
ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਬਾਹਰ ਕੋਰੋਨਾ ਵਲੰਟੀਅਰ ਨਾਅਰੇਬਾਜ਼ੀ ਕਰ ਰਹੇ ਹਨ।
ਜਦੋਂ ਕੋਰੋਨਾ ਕਾਰਨ ਪੂਰੀ ਦੁਨੀਆਂ ਘਰਾਂ ਵਿੱਚ ਸੀ ਤਾਂ ਇਹ ਲੋਕ ਘਰੋਂ ਬਾਹਰ ਆ ਕੇ ਕੋਵਿਡ-19 ਦੇ ਮਰੀਜ਼ਾਂ ਦੀ ਸੇਵਾ ਕਰ ਰਹੇ ਸਨ। ਹੁਣ ਵੀ ਇਹ ਘਰੋਂ ਬਾਹਰ ਨੇ ਪਰ ਡਿਊਟੀ ਉੱਤੇ ਨਹੀਂ ਧਰਨੇ ’ਤੇ ਬੈਠੇ ਹਨ।
ਇਨ੍ਹਾਂ ਵਲੰਟੀਅਰਜ਼ ਦੀ ਮੰਗ ਹੈ ਕਿ ਪੱਕੀ ਨੌਕਰੀ ਦਿੱਤੀ ਜਾਵੇ। ਇਸੇ ਧਰਨੇ ਵਿੱਚ ਅਮਨਦੀਪ ਕੌਰ ਵੀ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਮੁਤਾਬਕ ਘਰ ਚਲਾਉਣਾ ਔਖਾ ਹੋ ਰਿਹਾ ਹੈ।
ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਡਿਊਟੀ ਨੂੰ ਸੇਵਾ ਸਮਝਿਆ ਸੀ। ਹਰ ਦਿਨ ਉਹ ਇਸ ਡਰ ਨਾਲ ਡਿਊਟੀ ਉੱਤੇ ਜਾਂਦੇ ਸੀ ਕਿ ਕੀ ਉਹ ਘਰ ਪਰਤਨਗੇ ਵੀ ਜਾਂ ਨਹੀਂ।
(ਰਿਪੋਰਟ – ਸੁਖਚਰਨ ਪ੍ਰੀਤ, ਐਡਿਟ – ਰਾਜਨ ਪਪਨੇਜਾ)