ਪ੍ਰਤਾਪ ਸਿੰਘ ਬਾਜਵਾ ਸੀਐੱਮ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਲਈ ਕੀ ਨਸੀਹਤ ਦੇ ਰਹੇ ਹਨ
ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਨਵੀਂ ਪਾਰਟੀ ਨੂੰ ਨਾਕਾਮਯਾਬ ਪਾਰਟੀ ਦੱਸਿਆ ਹੈ। ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਟਿਆਲਾ ਹਿੰਸਾ ਮਾਮਲੇ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ, ਸੂਬੇ ਵਿੱਚ ਬਿਜਲੀ ਦੀ ਭਾਰੀ ਕਮੀ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਲਈ ਨਸੀਹਤ ਵੀ ਦਿੱਤੀ ਹੈ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਸ਼ੂਟ- ਮਯੰਕ ਮੋਂਗੀਆ
ਐਡਿਟ- ਅਸਮਾ ਹਾਫਿਜ਼