ਬਠਿੰਡਾ 'ਚ ਇਨ੍ਹਾਂ ਕਿਸਾਨਾਂ ਦੀਆਂ ਜਾਨਾਂ 'ਤੇ ਭਾਰੀ ਪਈ ਕਰਜ਼ੇ ਦੀ ਪੰਡ

ਵੀਡੀਓ ਕੈਪਸ਼ਨ, ਬਠਿੰਡਾ 'ਚ ਇਨ੍ਹਾਂ ਕਿਸਾਨਾਂ ਦੀਆਂ ਜਾਨਾਂ 'ਤੇ ਭਾਰੀ ਪਈ ਕਰਜ਼ੇ ਦੀ ਪੰਡ

ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਈਸਰਖਾਨਾ ਅਤੇ ਮਾਨਸਾ ਖੁਰਦ ਦੇ ਕਿਸਾਨ ਜਸਪਾਲ ਸਿੰਘ ਅਤੇ ਗੁਰਦੀਪ ਸਿੰਘ ਨੇ ਆਪਣੀਆਂ ਜਾਨਾਂ ਲੈ ਲਈਆਂ। ਇਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਫਸਲ ਦਾ ਝਾੜ ਦਾ ਘਟਣਾ ਅਤੇ ਸਿਰ ਚੜ੍ਹੇ ਕਰਜ਼ੇ ਕਾਰਨ ਇਹ ਕਿਸਾਨ ਪਰੇਸ਼ਾਨ ਸਨ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਹੱਡ ਭੰਨਵੀ ਮਿਹਨਤ ਕਰਨ ਵਾਲੇ ਇਨ੍ਹਾਂ ਕਿਸਾਨਾਂ ਨੇ ਆਖਿਰਕਾਰ ਆਪਣੀ ਹਿੰਮਤ ਛੱਡ ਦਿੱਤੀ ਅਤੇ ਮੌਤ ਨੂੰ ਗਲ ਲਾ ਲਿਆ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)