ਪੰਜਾਬ ਦੇ ਬਠਿੰਡੇ ਇਸ ਸ਼ਖ਼ਸ ਦੀ ਲੱਗੀ ਢਾਈ ਕਰੋੜ ਦਾ ਲਾਟਰੀ, ਪਹਿਲਾਂ ਲੱਗਿਆ ਕਿਸੇ ਨੇ ਮਖੌਲ ਕੀਤਾ
ਬਠਿੰਡਾ ਦੇ ਪਿੰਡ ਪੱਤੀ ਕਰਮ ਚੰਦ ਮਹਿਰਾਜ ਦੇ ਰੌਸ਼ਨ ਸਿੰਘ ਦੀ ਢਾਈ ਕਰੋੜ ਦੀ ਪੰਜਾਬ ਸਟੇਟ ਵਿਸਾਖੀ ਬੰਪਰ ਲਾਟਰੀ ਨਿਕਲੀ ਹੈ। ਰੌਸ਼ਨ ਸਿੰਘ ਪਿੰਡ ਵਿੱਚ ਹੀ ਕੱਪੜੇ ਦੀ ਦੁਕਾਨ ਚਲਾਉਂਦੇ ਹਨ।
30 ਸਾਲ ਤੋਂ ਵੱਧ ਸਮੇਂ ਤੋਂ ਲਾਟਰੀ ਪਾਉਂਦੇ ਆ ਰਹੇ ਰੌਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਸਾਖੀ ਬੰਪਰ ਨਿਕਲਣ ਬਾਰੇ ਕਿਵੇਂ ਪਤਾ ਲੱਗਿਆ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਾਟਰੀ ਨਿਕਲਣ ਦੀ ਉਮੀਦ ਨੇ ਹੀ ਰੌਸ਼ਨ ਨੂੰ ਲਗਾਤਾਰ ਇਸ ਕੋਸ਼ਿਸ਼ ਵੱਲ ਤੋਰੀ ਰੱਖਿਆ।
ਢਾਈ ਕਰੋੜ ਦੇ ਵਿਸਾਖੀ ਬੰਪਰ ’ਚੋਂ ਟੈਕਸ ਦੀ ਕਟੌਤੀ ਤੋਂ ਬਾਅਦ ਉਨ੍ਹਾਂ ਮੁਤਾਬਕ 1 ਕਰੋੜ 75 ਲੱਖ ਰੁਪਏ ਹੀ ਮਿਲਣਗੇ, ਰੌਸ਼ਨ ਤੇ ਉਨ੍ਹਾਂ ਦੀ ਪਤਨੀ ਦੱਸਦੇ ਹਨ ਕਿ ਇਸ ਜੇਤੂ ਰਾਸ਼ੀ ਲਈ ਉਹ ਬੱਚਿਆਂ ਦੇ ਭਵਿੱਖ ਲਈ ਵਰਤਣਗੇ।
ਰੌਸ਼ਨ ਦੀ ਪਤਨੀ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਕਈ ਵਾਰ ਆਪਣੇ ਪਤੀ ਨੂੰ ਲਾਟਰੀ ਪਾਉਣ ਤੋਂ ਰੋਕਿਆ ਪਰ ਉਹ ਮੱਲੋ ਮੱਲੀ ਲਾਟਰੀ ਪਾਉਂਦੇ ਰਹੇ।
(ਰਿਪੋਰਟ – ਸੁਰਿੰਦਰ ਮਾਨ, ਐਡਿਟ – ਸ਼ਾਹਨਵਾਜ਼ ਅਹਿਮਦ)