ਯੂਕਰੇਨ ਰੂਸ ਦੀ ਲੜਾਈ ਦੇ ਹਵਾਲੇ ਨਾਲ ਸਮਝੋ ਜੰਗੀ ਅਪਰਾਧ ਕੀ ਹੁੰਦੇ ਹਨ

ਵੀਡੀਓ ਕੈਪਸ਼ਨ, ਯੂਕਰੇਨ-ਰੂਸ ਦੀ ਲੜਾਈ ਦੇ ਹਵਾਲੇ ਨਾਲ ਸਮਝੋ ਜੰਗੀ ਅਪਰਾਧ ਕੀ ਹੁੰਦੇ ਹਨ?

ਯੂਕਰੇਨ ਦੇ ਸ਼ਹਿਰ ਬੂਚਾ ਦੀਆਂ ਸੜਕਾਂ ਉੱਤੇ ਆਮ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਇਲਜ਼ਾਮ ਲੱਗਾ ਕਿ ਕਈ ਲੋਕਾਂ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਸਨ। ਇਸ ਘਟਨਾ ਨੇ ਪੂਰੀ ਦਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਇਲਜਾਮ ਰੂਸ ਉੱਤੇ ਲੱਗੇ ਕਿ ਉਸਦੀ ਫੌਜ ਜੰਗੀ ਅਪਰਾਧ ਨੂੰ ਅੰਜਾਮ ਦੇ ਰਹੀ ਹੈ। ਹਾਲਾਂਕਿ ਰੂਸ ਇਸ ਤੋਂ ਇਨਕਾਰ ਕਰਦਾ ਹੈ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਪਹਿਲਾਂ ਹੀ ਜਾਂਚ ਸ਼ੁਰੂ ਕਰ ਚੁੱਕਾ ਹੈ ਇਹ ਜਾਨਣ ਲਈ ਕਿ ਕਿਤੇ ਯੂਕਰੇਨ ਵਿੱਚ ਵਾਰ ਕ੍ਰਾਈਮ ਯਾਨੀ ਜੰਗੀ ਅਪਰਾਧ ਤਾਂ ਨਹੀਂ ਹੋ ਰਹੇ।

ਇਸ ਵੀਡੀਓ ਵਿੱਚ ਅਸੀਂ ਇਸੇ ਮੁੱਦੇ ਉੱਤੇ ਗੱਲ ਕਰਾਂਗੇ ਕਿ ਵਾਰ ਕਰਾਈਮ ਕੀ ਹੁੰਦੇ ਹਨ, ਕਿਹੜੀ ਅਦਾਲਤ ਵਿੱਚ ਮਾਮਲੇ ਚੱਲਦੇ ਹਨ, ਜਨੇਵਾ ਕਨਵੈਂਸ਼ਨ ਕੀ ਹੈ ਅਤੇ ਹੁਣ ਤੱਕ ਕਿਨ੍ਹਾਂ ਲੋਕਾਂ ਨੂੰ ਸਜ਼ਾਵਾਂ ਹੋਈਆਂ ਹਨ।

ਰਿਪੋਰਟ- ਦਲੀਪ ਸਿੰਘ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)