ਦਿੱਲੀ ਦੀ ਇੰਜੀਨੀਅਰ ਦੀ ਨੌਕਰੀ ਛੱਡ ਕੇ ਪਰਤਿਆ ਪੰਜਾਬੀ, ਕਿਸਾਨੀ ਤੋਂ ਚੰਗੀ ਕਮਾਈ ਦਾ ਦਾਅਵਾ

ਵੀਡੀਓ ਕੈਪਸ਼ਨ, ਨੌਕਰੀ ਛੱਡ ਪਿੰਡ ਪਰਤੇ ਪੰਜਾਬੀ ਨੂੰ ਕਿਸਾਨੀ ਨੇ ਦਿੱਤੀ ਚੰਗੀ ਕਮਾਈ

ਰਮਨ ਅੱਜ ਕੱਲ ਕਿਸਾਨੀ ਕਰ ਕੇ ਲੱਖਾਂ ਰੁਪਏ ਕਮਾ ਰਹੇ ਹਨ। ਪਠਾਨਕੋਟ ਦੇ ਇਸ ਨੌਜਵਾਨ ਨੇ ਸਿਵਲ ਇੰਜੀਨੀਅਰ ਦੀ ਨੌਕਰੀ ਛੱਡ ਕੇ ਕਿਸਾਨੀ ਨੂੰ ਚੁਣਿਆ ਹੈ। ਰਮਨ ਨੇ ਕਈ ਸਾਲ ਬਤੌਰ ਇੰਜੀਅਨਰ ਨੌਕਰੀ ਕੀਤੀ ਤੇ ਆਖ਼ਿਰ ਮਾਪਿਆਂ ਖ਼ਾਤਰ ਪਿੰਡ ਪਰਤ ਆਇਆ।

ਰਵਾਇਤੀ ਖੇਤੀ ਦੀ ਥਾਂ ਉਸ ਨੇ ਵੱਖ-ਵੱਖ ਤਰ੍ਹਾਂ ਦੀ ਫਸਲਾਂ ਬਾਬਤ ਟ੍ਰੇਨਿੰਗ ਲਈ ਹੈ। ਡ੍ਰੈਗਨ ਫਰੂਟ, ਪਪੀਤਾ, ਹਲਦੀ ਆਦਿ ਦੀ ਖ਼ੇਤੀ ਤੋਂ ਰਮਨ ਨੇ ਚੰਗਾ ਮੁਨਾਫ਼ਾ ਖੱਟਿਆ ਹੈ।

ਆਪਣੇ ਕੰਮ ਦੇ ਪ੍ਰਚਾਰ ਲਈ ਉਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਮਾਹਰ ਦੱਸਦੇ ਹਨ ਕਿ ਰਮਨ ਵਰਗੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ।

(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ – ਸ਼ਾਹਨਵਾਜ਼ ਅਹਿਮਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)