ਸ਼੍ਰੀਲੰਕਾ ਵਿੱਚ ਕੀ ਹਨ ਮੌਜੂਦਾ ਹਾਲਾਤ, ਕਿਸ ਹਾਲ ਵਿੱਚ ਹਨ ਉੱਥੋਂ ਦੇ ਲੋਕ- ਗ੍ਰਾਊਂਡ ਰਿਪੋਰਟ

ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿੱਚ ਤਿੰਨ ਅਪ੍ਰੈਲ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ ਪਹਿਲਾਂ ਪੂਰੇ ਦੇਸ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ।

ਸਿਲੋਨ ਟੂਡੇ ਮੁਤਾਬਕ ਡਿਪਾਰਟਮੈਂਟ ਆਫ ਗਵਰਨਮੈਂਟ ਇਨਫਰਮੇਸ਼ਨ ਨੇ 36 ਘੰਟਿਆਂ ਦਾ ਕਰਫਿਊ ਲਗਾਇਆ ਹੈ ਜੋ 2 ਅਪ੍ਰੈਲ ਦੀ ਸ਼ਾਮ 6 ਵਜੇ ਤੋਂ ਲੈ ਕੇ 4 ਅਪ੍ਰੈਲ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।

ਸ਼੍ਰੀਲੰਕਾ ਵਿੱਚ ਵਿਗੜੇ ਆਰਥਿਕ ਹਾਲਾਤ ਦੌਰਾਨ ਲੋਕਾਂ ਦਾ ਭਾਰੀ ਰੋਹ ਸੜਕਾਂ ’ਤੇ ਨਜ਼ਰ ਆ ਰਿਹਾ ਹੈ ਤੇ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ, ਇਸ ਵੇਲੇ ਦੇ ਹਾਲਾਤ ਬਾਰੇ ਬੀਬੀਸੀ ਦੀ ਸ਼੍ਰੀ ਲੰਕਾ ਤੋਂ ਗਰਾਊਂਡ ਰਿਪੋਰਟ।

ਰਿਪੋਰਟ - ਅਰਚਨਾ ਸ਼ੁਕਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)