ਬੰਗਾਲ 'ਚ ਟੀਐਮਸੀ ਆਗੂ ਦਾ ਕਤਲ, 8 ਜ਼ਿੰਦਾ ਸਾੜੇ ਗਏ - ਜਾਣੋ ਪੂਰਾ ਮਾਮਲਾ

ਵੀਡੀਓ ਕੈਪਸ਼ਨ, ਬੰਗਾਲ 'ਚ ਟੀਐਮਸੀ ਆਗੂ ਦਾ ਕਤਲ, 8 ਜ਼ਿੰਦਾ ਸਾੜੇ ਗਏ - ਜਾਣੋ ਪੂਰਾ ਮਾਮਲਾ

ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬਗਟੋਈ ਪਿੰਡ ਵਿੱਚ ਸੋਮਵਾਰ ਰਾਤ ਨੂੰ ਪਿੰਡ ਦੀ ਪੰਚਾਇਤ ਦੇ ਉਪ ਪ੍ਰਧਾਨ ਅਤੇ ਟੀਐਮਸੀ ਲੀਡਰ ਭਾਦੁ ਸ਼ੇਖ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹਲ਼ਾਕ ਕਰ ਦਿੱਤਾ।

ਉਨ੍ਹਾਂ ਦੇ ਘਰ ਤੋਂ ਮਹਿਜ਼ ਦੋ ਸੌ ਮੀਟਰ ਦੀ ਦੂਰੀ 'ਤੇ ਸੜੇ ਹੋਏ ਘਰ ਅਤੇ ਤਬਾਹੀ ਦੇ ਨਿਸ਼ਾਨ ਸਨ। ਮੰਗਲਵਾਰ ਦੁਪਹਿਰ ਤੱਕ ਉਥੋਂ ਧੂੰਆਂ ਨਿਕਲ ਰਿਹਾ ਸੀ।

ਪੂਰੇ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਕਤਲ ਤੋਂ ਬਾਅਦ ਕੁਝ ਲੋਕਾਂ ਨੇ ਕਈ ਘਰਾਂ ਵਿਚ ਅੱਗ ਲਗਾ ਦਿੱਤੀ ਸੀ।

ਪੁਲਿਸ ਨੇ ਅੱਗ ਵਿੱਚ ਸੜਨ ਕਾਰਨ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੂਬਾ ਸਰਕਾਰ ਵੱਲੋਂ ਇਸ ਘਟਨਾ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਰਾਜਨੀਤੀ ਵੀ ਗਰਮਾ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)