ਭਗਵੰਤ ਮਾਨ ਦੇ ਸੱਦੇ 'ਤੇ ਬਸੰਤੀ ਰੰਗ ਵਿੱਚ ਰੰਗੇ ਪੰਜਾਬ ਦੇ ਲੋਕ, ਬਸੰਤੀ ਪੱਗਾਂ ਤੇ ਚੁੰਨੀਆਂ ਦੀ ਵਧੀ ਮੰਗ
ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਬਸੰਤੀ ਪੱਗ ਹੀ ਬੰਨਦੇ ਹਨ। ਉਨ੍ਹਾਂ ਨੂੰ ਫੌਲੋ ਕਰਕੇ ਮਰਦ ਬਸੰਤੀ ਪੱਗਾਂ ਬੰਨ ਰਹੇ ਹਨ ਤੇ ਔਰਤਾਂ ਚੁੰਨੀਆਂ ਲੈ ਰਹੀਆਂ ਹਨ।
16 ਮਾਰਚ ਨੂੰ ਭਗਵੰਤ ਮਾਨ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪੰਜਾਬ ਦੇ ਲੋਕਾਂ ਨੂੰ ਵੀ ਉੱਥੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸਦੇ ਚਲਦਿਆਂ ਵੀ ਇਸ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਦੀ ਵਿਕਰੀ ਵਾਧੂ ਹੋ ਰਹੀ ਹੈ।
ਰਿਪੋਰਟ- ਸੁਰਿੰਦਰ ਮਾਨ ਤੇ ਸੁਖਚਰਨ ਪ੍ਰੀਤ
ਐਡਿਟ- ਸਦਫ਼ ਖ਼ਾਨ