ਪੰਜਾਬ ਵਿਧਾਨ ਸਭਾ ਨਤੀਜੇ: 'ਆਪ' ਦੀ ਜਿੱਤ ਤੋਂ ਬਾਅਦ ਹੁਣ ਕੀ ਹਨ ਚੁਣੌਤੀਆਂ, ਜਾਣੋ ਮਾਹਿਰਾਂ ਦੀ ਰਾਇ
ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖਾਲਿਦ ਮੁਤਾਬਕ ਵੱਡੇ ਚਿਹਰਿਆਂ ਦਾ ਹਾਰਨਾ ਪੰਜਾਬ ਦੀ ਰਾਜਨੀਤੀ ਲਈ ਨਵੀਂ ਸ਼ੁਰੂਆਤ ਹੈ।
ਅਕਾਲੀ ਦਲ ਦੇ ਭਵਿੱਖ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ ਕਿ ਡੇਰਾ ਫੈਕਟਰ ਇੱਕ ਮਿੱਥ ਹੈ।
ਉਨ੍ਹਾਂ ਨੇ ਕਿਹਾ, "2007 ਵਿੱਚ ਡੇਰਾ ਸੱਚਾ ਸੌਦਾ ਨੇ ਕਾਂਗਰਸ ਲਈ ਆਪਣੀ ਸਪੋਰਟ ਦਾ ਐਲਾਨ ਕੀਤੀ ਸੀ, ਪਰ ਕਾਂਗਰਸ ਦਾ ਸਫਾਇਆ ਹੋਇਆ ਸੀ ਤੇ ਅਕਾਲੀ ਜਿੱਤੇ ਸਨ। ਇਸ ਲਈ ਡੇਰਿਆਂ ਦੇ ਪ੍ਰਭਾਵ ਬਾਰੇ ਜੋ ਧਾਰਨਾ ਹੈ ਉਹ ਤਾਂ ਇੱਕ ਮਿੱਥ ਹੈ।"