ਸ਼ਹਿਦ ਵੇਚ ਕੇ ਲੱਖਾਂ ਰੁਪਏ ਇੰਝ ਕਮਾਂ ਰਹੀਆਂ ਇਹ ਆਦਿਵਾਸੀ ਔਰਤਾਂ
ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ’ਚ ਸ਼ਹਿਦ ਇਸ ਪਿੰਡ ਦੀ ਪਛਾਣ ਬਣ ਗਈ ਹੈ। ਸੋਲਧਰਾ ਪਿੰਡ ਨੂੰ ਇਹ ਪਛਾਣ ਦਿਵਾਉਣ ’ਚ ਅਹਿਮ ਰੋਲ ਅਸਮਿਤਾ ਪਟੇਲ ਨੇ ਅਦਾ ਕੀਤਾ ਹੈ।
ਅਸਮਿਤਾ ਤੇ ਉਨ੍ਹਾਂ ਦੇ ਪਤੀ ਪੇਸ਼ੇ ਤੋਂ ਕਿਸਾਨ ਹਨ ਪਰ ਖ਼ੇਤੀ ’ਚ ਜ਼ਿਆਦਾ ਆਮਦਨੀ ਨਾ ਹੋਣ ਕਾਰਨ ਉਨ੍ਹਾਂ ਮਧੁਮੱਖੀ ਪਾਲਨ ਵੱਲ ਧਿਆਨ ਦਿੱਤਾ।
ਆਦਿਵਾਸੀ ਭਾਈਚਾਰੇ ਤੋਂ ਆਉਣ ਵਾਲੀ ਅਸਮਿਤਾ ਦੀ ਗਿਣਤੀ ਹੁਣ ਇੱਕ ਸਫ਼ਲ ਉੱਦਮੀ ਦੇ ਤੌਰ ’ਤੇ ਹੁੰਦੀ ਹੈ। ਉਹ ਇਸ ਰੁਜ਼ਗਾਰ ਨੂੰ ਅੱਗੇ ਵਧਾਉਣ ਲਈ ਵੀ ਕੰਮ ਕਰ ਰਹੇ ਹਨ।
ਰਵਾਇਤੀ ਖ਼ੇਤੀ ਦੇ ਨਾਲ-ਨਾਲ ਇਸ ਨਵੇਂ ਕੰਮ ਨੂੰ ਸਿੱਖਣ ਅਤੇ ਆਮਦਨੀ ਦੇ ਨਵੇਂ ਪਹਿਲੂਆਂ ਨਾਲ ਔਰਤਾਂ ਖ਼ੁਦ ਨੂੰ ਸਮਰੱਥ ਮਹਿਸੂਸ ਕਰ ਰਹੀਆਂ ਹਨ।
(ਰਿਪੋਰਟ – ਬੀਬੀਸੀ ਗੁਜਰਾਤੀ)