ਯੂਕਰੇਨ-ਰੂਸ ਜੰਗ: ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ ਹਨ, ਪਾਕਿਸਤਾਨ, ਭਾਰਤ ਤੋਂ ਅੱਗੇ
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਪੂਰੀ ਦੁਨੀਆਂ ਦੇਖ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ "ਸਪੈਸ਼ਲ ਅਲਰਟ" 'ਤੇ ਰਹਿਣ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਵੀ ਸ਼ਾਮਲ ਹਨ। ਪੁਤਿਨ ਨੇ ਆਪਣੇ ਅਫਸਰਾਂ ਨੂੰ ਕਿਹਾ ਹੈ ਕਿ ਪੱਛਮੀ ਦੇਸ਼ਾਂ ਦੇ ਤਿੱਖੇ ਬਿਆਨਾਂ ਕਾਰਨ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ।
ਉਂਝ, ਉਨ੍ਹਾਂ ਦੇ ਇਸ ਐਲਾਨ ਦਾ ਮਤਲਬ ਇਹ ਨਹੀਂ ਹੈ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਪਰ ਉਨ੍ਹਾਂ ਦੇ ਇਸ ਐਲਾਨ ਨੇ ਦੁਨੀਆ 'ਚ ਪ੍ਰਮਾਣੂ ਹਥਿਆਰਾਂ ਬਾਰੇ ਚਰਚਾ ਛੇੜ ਦਿੱਤੀ ਹੈ।
ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕੀ ਹੁੰਦੇ ਨੇ ਪਰਮਾਣੂ ਹਥਿਆਰ? ਇਨ੍ਹਾਂ ਹਥਿਆਰਾਂ ਦੀ ਵਰਤੋਂ ਕਦੋਂ ਕਦੋਂ ਹੋਈ, ਕਿਹੜੇ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ। ਇੱਕ ਗੱਲ ਹੋਰ ਭਾਰਤ ਨਾਲੋਂ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਜਿਆਦਾ ਹਨ।
(ਸ਼ੂਟ- ਸਦਫ਼ ਖ਼ਾਨ, ਐਡਿਟ- ਰਾਜਨ ਪਪਨੇਜਾ, ਵੀਡੀਓ- ਦਲੀਪ ਸਿੰਘ)