ਇਸ ਲਾਇਬ੍ਰੇਰੀ ਦੇ ਬੂਹੇ ਪਾਠਕਾਂ ਲਈ ਕਦੇ ਬੰਦ ਨਹੀਂ ਹੁੰਦੇ

ਵੀਡੀਓ ਕੈਪਸ਼ਨ, ਬਰਨਾਲਾ ਦੀ ਓਪਨ ਲਾਇਬ੍ਰੇਰੀ

ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੇ ਨੌਜਵਾਨਾਂ ਵੱਲੋਂ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ। ਦੀਵਾਨਾ ਪਿੰਡ ਵਿੱਚ ਤਿੰਨ ਮਿੰਨੀ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਗਈਆਂ ਹਨ। ਪਿੰਡ ਦੀਆਂ ਸਾਂਝੀਆਂ ਥਾਵਾਂ ਉੱਤੇ ਇਹ ਲਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ।

ਇਨ੍ਹਾਂ ਮਿੰਨੀ ਲਾਇਬ੍ਰੇਰੀਆਂ ਨੂੰ ਕੋਈ ਜਿੰਦਰਾ ਨਹੀਂ ਲਾਇਆ ਜਾਂਦਾ ਅਤੇ ਇਹ 24 ਘੰਟੇ ਪਾਠਕਾਂ ਲਈ ਖੁੱਲੀਆਂ ਰਹਿੰਦੀਆਂ ਹਨ।

ਪਿੰਡ ਦੇ ਲੋਕ ਆਪਣੇ ਆਪ ਹੀ ਇੰਨਾਂ ਲਾਇਬ੍ਰੇਰੀਆਂ ਵਿੱਚੋਂ ਆਪਣੀ ਮਨਪਸੰਦ ਕਿਤਾਬ ਲੈ ਜਾਂਦੇ ਹਨ ਅਤੇ ਪੜਨ ਤੋਂ ਬਾਅਦ ਆਪਣੇ ਆਪ ਹੀ ਵਾਪਸ ਰੱਖ ਜਾਂਦੇ ਹਨ।

(ਰਿਪੋਰਟ - ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)