ਇਸ ਸ਼ਖ਼ਸ ਨੇ 1930 ਵਰਗੀ ਫੋਰਡ ਕਾਰ ਇੰਝ ਬਣਾਈ
ਮਹਾਰਾਸ਼ਟਰ ਦੇ ਸਾਂਗਲੀ ਦੇ ਅਸ਼ੋਕ ਨੇ ਫੋਰਡ ਕਾਰ ਦੇ 1930 ਦੇ ਇੱਕ ਮਾਡਲ ਦੇ ਆਧਾਰ ’ਤੇ ਇਹ ‘ਜੁਗਾੜ ਕਾਰ’ ਬਣਾਈ ਹੈ। ਇਹ ‘ਜੁਗਾੜ ਕਾਰ’ ਪੁਰਾਣੇ ਸਮਾਨ ਅਤੇ ਦੋ-ਪਹੀਆ ਵਾਹਨ ਦੇ ਇੰਜਨ ਤੋਂ ਬਣੀ ਹੈ।
ਅਸ਼ੋਕ 7ਵੀਂ ਜਮਾਤ ਤੱਕ ਹੀ ਪੜ੍ਹ ਸਕੇ, ਉਹ ਮਕੈਨਿਕ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ‘ਜੁਗਾੜ ਕਾਰ’ ਬਣਾਉਣ ’ਤੇ 30,000 ਰੁਪਏ ਖ਼ਰਚ ਕੀਤੇ ਹਨ।
ਯੂ-ਟਿਊਬ ’ਤੇ ਵੀਡੀਓਜ਼ ਦੇਖ ਕੇ 2 ਸਾਲ ਵਿੱਚ ਉਨ੍ਹਾਂ ਇਹ ‘ਜੁਗਾੜ ਕਾਰ’ ਬਣਾਈ ਹੈ। ਅਸ਼ੋਕ ਮੁਤਾਬਕ ਹੁਣ ਲੋਕ ਅਜਿਹੀਆਂ ਗੱਡੀਆਂ ਦੀ ਮੰਗ ਕਰ ਰਹੇ ਹਨ।
ਅਸ਼ੋਕ ਦਾ ਦਾਆਵਾ ਹੈ ਇਹ ਕਾਰ 30 ਕਿਲੋਮੀਟਰ ਪ੍ਰਤੀ ਲੀਟਰ ਚੱਲਦੀ ਹੈ।
(ਰਿਪੋਰਟ – ਬੀਬੀਸੀ ਮਰਾਠੀ)