ਕੈਨੇਡਾ: ਟਰੱਕਾਂ ਵਾਲਿਆਂ ਦੇ ਸ਼ੰਘਰਸ਼ 'ਚ ਪੰਜਾਬੀ ਸ਼ਾਮਲ ਕਿਉਂ ਨਹੀਂ
ਪਿਛਲੇ ਕਈ ਦਿਨਾਂ ਤੋਂ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ ਜਾਰੀ ਹੈ। ਇਹ ਪ੍ਰਦਰਸ਼ਨ ਟਰੂਡੋ ਸਰਕਾਰ ਵੱਲੋਂ ਵੈਕਸੀਨ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਕਰਕੇ ਹੈ। ਟਰੂਡੋ ਸਰਕਾਰ ਵੱਲੋਂ ਕੁਝ ਹਫ਼ਤੇ ਪਹਿਲਾਂ ਕੌਮਾਂਤਰੀ ਸਰਹੱਦ ਦੇ ਆਰ-ਪਾਰ ਜਾਣ ਵਾਲੇ ਟਰੱਕਾਂ ਵਾਲਿਆਂ ਲਈ ਕੋਰੋਨਾ ਟੀਕਾ ਲਗਵਾਉਣਾ ਲਾਜ਼ਮੀ ਕੀਤਾ ਗਿਆ ਹੈ। ਜੇਕਰ ਕੋਈ ਵੈਕਸੀਨ ਨਹੀਂ ਲਗਵਾਉਂਦਾ ਤਾਂ ਉਸ ਨੂੰ ਘਰ ਵਿੱਚ 14 ਦਿਨ ਕੁਆਰੰਟੀਨ ਰਹਿਣਾ ਪਵੇਗਾ। ਟਰੱਕ ਡਰਾਈਵਰ ਚਾਹੁੰਦੇ ਹਨ ਕਿ ਸਰਕਾਰ ਆਪਣਾ ਫੈਸਲਾ ਵਾਪਿਸ ਲਵੇ। ਹਾਲਾਂਕਿ ਰੋਸ ਵਧਦਾ ਜਾ ਰਿਹਾ ਹੈ ਅਤੇ ਓਂਟਾਰੀਓ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਬੀਬੀਸੀ ਵੱਲੋਂ ਕੈਨੇਡਾ ਵਿੱਚ ਰਹਿੰਦੇ ਕੁਝ ਪੰਜਾਬੀ ਟਰੱਕ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ...
ਕਿ ਉਹ ਸਥਾਨਕ ਟਰੱਕ ਡਰਾਈਵਰਾਂ ਦਾ ਸਾਥ ਦੇ ਰਹੇ ਹਨ ਜਾਂ ਨਹੀਂ।
ਰਿਪੋਰਟ - ਖੁਸ਼ਹਾਲ ਲਾਲੀ