ਪੰਜਾਬ ਚੋਣਾਂ: ਖ਼ੁਦ ਨੂੰ ਗਰੀਬ ਦੱਸਣ ਵਾਲੇ ਆਗੂ ਅਸਲ ਵਿੱਚ ਕਿੰਨੇ 'ਗਰੀਬ'
ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਸਮੇਂ 'ਗਰੀਬਾਂ ਦਾ ਨੁਮਾਇੰਦਾ' ਕਿਹਾ ਸੀ।
ਦੂਜੇ ਪਾਸੇ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਦੀ ਦੌੜ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਸਿੱਧੂ ਚੰਨੀ ਤੋਂ ਵੀ ਗਰੀਬ ਹਨ।
ਚਰਨਜੀਤ ਸਿੰਘ ਚੰਨੀ ਵੀ ਖੁਦ ਨੂੰ ਗਰੀਬ ਕਹਿਕੇ ਸੰਬੋਧਨ ਕਰਦੇ ਹਨ।
ਬੀਬੀਸੀ ਪੰਜਾਬੀ ਨੇ ਸਿੱਧੂ, ਚੰਨੀ ਦੇ ਨਾਲ-ਨਾਲ ਸੁਖਬੀਰ ਅਤੇ ਮਜੀਠੀਆ ਦੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮਿਆਂ ਦਾ ਅਧਿਐਨ ਕੀਤਾ।
ਤਾਂ ਜੋ ਗਰੀਬ ਸਿਆਸਤਦਾਨਾਂ ਤੇ ਗਰੀਬੀ ਦੀ ਚਰਚਾ ਦਰਮਿਆਨ ਸਿਆਸੀ ਆਗੂਆਂ ਦੇ ਬਿਆਨਾਂ ਤੇ ਤੱਥਾਂ ਵਿਚਲੇ ਫਰਕ ਨੂੰ ਸਮਝਿਆ ਜਾ ਸਕੇ।
ਰਿਪੋਰਟ- ਖੁਸ਼ਹਾਲ ਲਾਲੀ
ਐਡਿਟ- ਅਸਮਾ ਹਾਫਿਜ਼