ਲਵਲੀਨਾ ਬੋਰਗੋਹੇਨ ਭਾਰਤੀ ਮੁੱਕੇਬਾਜ਼ੀ ਦਾ ਇੰਝ ਚਮਕਦਾ ਸਿਤਾਰਾ ਬਣੀ
ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੇ ਕਰੀਅਰ ਵਿੱਚ ਸਾਲ 2018 ਵਿੱਚ ਅਚਾਨਕ ਉਦੋਂ ਮੋੜ ਆਇਆ ਜਦੋਂ ਉਨ੍ਹਾਂ ਨੂੰ ਖ਼ੁਦ ਪਤਾ ਨਹੀਂ ਸੀ ਕਿ ਆਸਟ੍ਰੇਲੀਆ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਉਨ੍ਹਾਂ ਦੀ ਚੋਣ ਹੋ ਚੁੱਕੀ ਹੈ।
ਬਸ, ਇਸੇ ਪਲ ਤੋਂ ਭਾਰਤੀ ਮਹਿਲਾ ਮੁੱਕੇਬਾਜ਼ੀ ਦਾ ਇਹ ਸਿਤਾਰਾ ਚਮਕ ਉੱਠਿਆ। ਉਹ ਇਸ ਮੁਕਾਬਲੇ ਦੇ ਕੁਆਟਰ ਫਾਈਨਲ ਤੱਕ ਪਹੁੰਚੇ।
ਇਸ ਤੋਂ ਬਾਅਦ ਅੰਤਰਰਾਸ਼ਟਰੀ ਜ਼ਮੀਨ ਉੱਤੇ ਉਹ ਆਪਣੀ ਕਮਾਲ ਦੀ ਫਾਰਮ ਬਣਾ ਕੇ ਰੱਖਣ ਵਿੱਚ ਸਫ਼ਲ ਰਹੇ ਅਤੇ 2021 ਵਿੱਚ ਜਪਾਨ ਦੇ ਟੋਕੀਓ ਵਿੱਚ ਹੋਈਆਂ ਓਲੰਪਿਕਸ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਉੱਚਾ ਕੀਤਾ।
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਉਹ ਨਾਮਜ਼ਦ ਹੋਏ ਹਨ।
(ਰਿਪੋਰਟ - ਸਲਮਾਨ ਰਾਵੀ, ਸ਼ੂਟ-ਐਡਿਟ - ਸ਼ੁਭਮ ਕੌਲ)
