ਪੰਜਾਬ ਵਿਧਾਨ ਸਭਾ ਚੋਣਾਂ: ਕਿਸੇ ਕੋਲ ਲੱਖਾਂ ਦੀਆਂ ਘੜੀਆਂ, ਕਿਸੇ ਕੋਲ ਘੋੜੇ ਅਤੇ ਕਿਸੇ ਸਿਰ ਕਰਜ਼ਾ
ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਪੂਰਾ ਹੋ ਚੁੱਕਿਆ ਹੈ ਅਤੇ ਉਮੀਦਵਾਰਾਂ ਨੇ ਆਪਣੀ ਚੱਲ ਅਚੱਲ ਜਾਇਦਾਦ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਪੰਜ ਵੱਡੇ ਨੇਤਾ ਜਿਨ੍ਹਾਂ ਉੱਪਰ ਸਭ ਦੀਆਂ ਨਿਗਾਹਾਂ ਟਿਕੀਆਂ ਹਨ, ਦੇ ਨਾਮਜ਼ਦਗੀ ਕਾਗਜ਼ਾਂ ਮੁਤਾਬਕ ਚੱਲ-ਅਚੱਲ ਜਾਇਦਾਦ ਵਿੱਚ ਵਾਧੇ-ਘਾਟੇ ਹੋਏ ਹਨ।
ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਵਿੱਚ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ। ਇਨ੍ਹਾਂ ਉਮੀਦਵਾਰਾਂ ਕੋਲ ਲੱਖਾਂ ਰੁਪਏ ਦੀਆਂ ਕਾਰਾਂ, ਘੋੜੇ, ਹਥਿਆਰ, ਘਰ ਅਤੇ ਜ਼ਮੀਨਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਉੱਪਰ ਲੱਖਾਂ ਕਰੋੜਾਂ ਦੀਆਂ ਦੇਣਦਾਰੀਆਂ ਵੀ ਹਨ।
ਰਿਪੋਰਟ - ਅਰਸ਼ਦੀਪ ਕੌਰ
ਐਡਿਟ- ਅਸਮਾ ਹਾਫ਼ਿਜ਼