ਪੰਜਾਬ ਦੇ ਸਕੂਲਾਂ ਤੋਂ ਕਿਉਂ ਉੱਠੀ ਮੰਗ, 'ਹੁਣ ਸਕੂਲ ਖੋਲ੍ਹੋ'

ਵੀਡੀਓ ਕੈਪਸ਼ਨ, ਪੰਜਾਬ ਦੇ ਸਕੂਲਾਂ ਤੋਂ ਕਿਉਂ ਉੱਠੀ ਮੰਗ, 'ਹੁਣ ਸਕੂਲ ਖੋਲ੍ਹੋ'

ਲਗਾਤਾਰ ਚੱਲ ਰਹੀਆਂ ਆਨਲਾਈਨ ਕਲਾਸਾਂ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਸਰੀਰ ਵਿਕਾਸ ਦੀ ਚਿੰਤਾ ਦੇ ਚਲਦਿਆਂ ਬਹੁਤ ਸਾਰੇ ਮਾਪੇ ਹੁਣ ਸਰਕਾਰ ਨੂੰ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਹਨ।

ਮਾਪਿਆਂ ਮੁਤਾਬਕ ਸਕੂਲੀ ਕਲਾਸਾਂ ਦੇ ਮੁਕਾਬਲੇ ਆਨਲਾਈਨ ਕਲਾਸਾਂ ਨਾਲ ਬੱਚੇ ਪੜ੍ਹਾਈ ਵਿੱਚ ਬਹੁਤ ਘੱਟ ਧਿਆਨ ਲਾਉਂਦੇ ਹਨ। ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਬਰਨਾਲਾ ਜਿਲ੍ਹੇ ਦੇ ਕੁਝ ਪਿੰਡਾਂ ਵਿੱਚ 29 ਜਨਵਰੀ ਨੂੰ ਕੁਝ ਮਾਪਿਆਂ ਨੇ ਪ੍ਰਦਰਸ਼ਨ ਵੀ ਕੀਤਾ ਸੀ।

ਦੂਜੇ ਪਾਸੇ ਕੁਝ ਵਿਦਿਆਰਥੀ ਵੀ ਆਨਲਾਈਨ ਪੜ੍ਹਾਈ ਵਿੱਚ ਕਿਤੇ ਨਾ ਕਿਤੇ ਆਪਣੇ ਨੁਕਸਾਨ ਦੇਖਣ ਲੱਗੇ ਹਨ। ਕੋਰੋਨਾਵਾਇਰਸ ਦੇ ਚਲਦਿਆਂ ਕਰੀਬ ਦੋ ਸਾਲ ਤੋਂ ਸਕੂਲ ਬੰਦ ਹਨ। ਇਸ ਕਾਰਨ ਬੱਚਿਆਂ ਦੀ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ।

ਬੀਬੀਸੀ ਪੰਜਾਬੀ ਵੱਲੋਂ ਬਰਨਾਲਾ ਦੇ ਚੀਮਾ ਪਿੰਡ ਵਿੱਚ ਜਾ ਕੇ ਉੱਥੇ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਗਈ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)